ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ 18 ਦਿਨ ਤੋਂ ਫਸੀ ਬਰਾਤ, ਵਾਪਸੀ ਨੂੰ ਤੜਪ ਰਹੇ ਬਰਾਤੀ

ਕੋਰੋਨਾ ਵਾਇਰਸ ਕਾਰਨ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਲੋਕ ਲੌਕਡਾਊਨ ਕਾਰਨ ਜਿੱਥੇ ਹਨ, ਉੱਥੇ ਫਸੇ ਹੋਏ ਹਨ। ਲੌਕਡਾਊਨ 'ਚ ਇੱਕ ਬਾਰਾਤ ਵੀ ਫਸ ਗਈ ਹੈ। ਲਾੜੀ ਦੀ 18 ਦਿਨ ਬਾਅਦ ਵੀ ਵਿਦਾਈ ਨਹੀਂ ਹੋ ਸਕੀ ਹੈ।
 

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਹੈ। ਇੱਥੇ 22 ਮਾਰਚ ਨੂੰ ਅਤਰੌਲੀ ਥਾਣਾ ਖੇਤਰ ਦੇ ਵਿਧੀਪੁਰ ਪਿੰਡ ਦੇ ਨਰਪਤ ਸਿੰਘ ਆਰੀਆ ਦੀ ਬੇਟੀ ਸਾਵਿਤਰੀ ਆਰੀਆ ਦਾ ਵਿਆਹ ਹੋਇਆ ਸੀ। ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੀ ਤਹਿਸੀਲ ਤੋਪਚਾਂਚੀ ਦੇ ਪਿੰਡ ਬੈਲੀ ਤੋਂ ਅਲੀਗੜ੍ਹ ਬਰਾਤ ਆਈ ਸੀ ਅਤੇ ਬਾਅਦ 'ਚ ਲੌਕਡਾਊਨ ਲੱਗਣ ਕਾਰਨ ਬਰਾਤ ਵਾਪਸ ਨਹੀਂ ਜਾ ਸਕੀ।

 

 

ਪ੍ਰਸ਼ਾਸਨ ਨੇ ਲਈ ਜ਼ਿੰਮੇਵਾਰੀ :
36 ਬਰਾਤੀਆਂ ਦੇ ਫਸੇ ਹੋਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ। ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਾਰੇ ਬਰਾਤੀਆਂ ਦੀ ਜਾਂਚ ਕੀਤੀ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੱਕ ਸਮੇਂ ਦਾ ਖਾਣਾ ਲੜਕੀ ਵਾਲੇ ਅਤੇ ਦੂਜੇ ਸਮੇਂ ਦਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਹੈ।

ਵਿਦਾਈ ਦੀ ਕੀਤੀ ਅਪੀਲ :
ਹੁਣ ਲੌਕਡਾਊਨ ਦੇ 3 ਮਈ ਤਕ ਵੱਧ ਜਾਣ ਕਾਰਨ ਲਾੜੇ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਰਾਤ ਵਾਪਸ ਭੇਜਣ ਦਾ ਕੋਈ ਪ੍ਰਬੰਧ ਕੀਤਾ ਜਾਵੇ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਅਸੀਂ ਸਾਰੇ ਬਰਾਤੀਆਂ ਦੀ ਜਾਂਚ ਕੀਤੀ ਹੈ। ਸਾਰੇ ਸਿਹਤਮੰਦ ਹਨ। ਹਾਲਾਂਕਿ 3 ਮਈ ਤੋਂ ਪਹਿਲਾਂ ਉਨ੍ਹਾਂ ਦਾ ਵਾਪਸ ਪਰਤਣਾ ਮੁਸ਼ਕਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nationwide lockdown Baraat stuck in Aligarh due to coronavirus