ਅਦਾਕਾਰਾ ਨੀਨਾ ਗੁਪਤਾ ਇੰਸਟਾਗ੍ਰਾਮ ਤੇ ਲਗਾਤਾਰ ਆਪਣੀ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਚਾਹਵਾਨ ਰੱਜ ਕੇ ਪਸੰਦ ਕਰਦੇ ਹਨ। 60 ਸਾਲਾ ਨੀਨਾ ਕਹਿੰਦੀ ਹਨ ਕਿ ਹਾਲੇ ਉਨ੍ਹਾਂ ਦਾ ਟੀਚਾ ਚੰਗਾ ਅਤੇ ਮਜ਼ੇਦਾਰ ਕੰਮ ਕਰਨਾ ਹੈ ਨਾ ਕਿ ਜ਼ਬਰਦਸਤੀ ਵਾਲੇ ਕਿਰਦਾਰ।
ਨੀਨਾ ਗੁਪਤਾ ਨੇ ਕਿਹਾ, ਅੱਜ ਮੈਨੂੰ ਜੋ ਵੀ ਕੰਮ ਮਿਲ ਰਿਹਾ ਹੈ, ਉਹ ਫ਼ਿਲਮ ਬਧਾਈ ਹੋ ਕਾਰਨ ਮਿਲ ਰਿਹਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਨਾਂ ਜੁੜਨ ਨਾਲ ਕਿਸੇ ਪ੍ਰੋਜੈਕਟ ਦੀ ਕੀਮਤ ਵੱਧ ਰਹੀ ਹੈ। ਮੇਰੀ ਸਥਿਤੀ ਅੱਜ ਪਹਿਲਾਂ ਦੇ ਮੁਕਾਬਲੇ ਕਾਫੀ ਚੰਗੀ ਹੋ ਗਈ ਹੈ।
ਨੀਨਾ ਨੇ ਇੰਸਟਾਗ੍ਰਾਮ ’ਤੇ ਆਪਣੀ ਤਸਵੀਰਾਂ ਸ਼ੇਅਰ ਕਰਨ ਬਾਰੇ ਹੱਸਦਿਆਂ ਕਿਹਾ ਕਿ ਇਹ ਸੱਚ ਕਿ ਫ਼ੈਸ਼ਨ ਵਾਲੇ ਕਪੜਿਆਂ ਨਾਲ ਮੈਨੂੰ ਘੱਟ ਉਮਰ ਦੇ ਰੋਲ ਨਹੀਂ ਮਿਲਣਗੇ। ਮੈਂ ਖੁਸ਼ ਹਾਂ ਕਿ ਰੱਬ ਨੇ ਮੈਨੂੰ ਸੁੰਦਰ ਸਰੀਰ ਦਿੱਤਾ ਹੈ। ਮੈਂ ਫ਼ੈਸ਼ਨ ਨੂੰ ਲੈ ਕੇ ਜਾਗਰੂਕ ਹਾਂ ਤੇ ਮੈਨੂੰ ਕਪੜਿਆਂ ਨੂੰ ਲੈ ਕੇ ਪ੍ਰਯੋਗ ਕਰਨਾ ਚੰਗਾ ਲੱਗਦਾ ਹੈ। ਮੇਰੀ ਹਾਟ ਤਸਵੀਰਾਂ ’ਤੇ ਲੋਕ ਬਹੁਤ ਕਮੈਂਟ ਕਰਦੇ ਹਨ ਜਦਕਿ ਮੇਰੀ ਸਾਧਾਰਨ ਫ਼ੋਟੋ ਨੂੰ ਜ਼ਿਆਦਾ ਲਾਈਕ ਨਹੀਂ ਮਿਲਦੇ। ਸੋਸ਼ਲ ਮੀਡੀਆ ’ਤੇ ਮਿਲਣ ਵਾਲੇ ਮਜ਼ੇ ਦਾ ਹਾਲੇ ਮੈਂ ਆਨੰਦ ਲੈ ਰਹੀ ਹਾਂ।
.