ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਨੀਨਾ ਗੁਪਤਾ ਨੇ ਬੋਸਟਨ ਫਿਲਮ ਫੈਸਟੀਵਲ ’ਚ ਜਿੱਤੇ ਦੋ ਐਵਾਰਡ

ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਆਪਣੇ ਕੰਮ ਲਈ ਜਨਤਕ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਅਦਾਕਾਰਾ ਨੀਨਾ ਗੁਪਤਾ ਨੇ ਬੋਸਟਨ ਵਿੱਚ ਭਾਰਤੀ ਅੰਤਰਰਾਸ਼ਟਰੀ ਫਿਲਮ ਉਤਸਵ ਵਿੱਚ ਦੋਹਰੀ ਜਿੱਤ ਪ੍ਰਾਪਤ ਕੀਤੀ।

 

ਫਿਲਮ 'ਬਧਾਈ ਹੋ' ਦੀ ਅਦਾਕਾਰਾ ਨੀਨਾ ਗੁਪਤਾ ਨੇ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ ਜਦਕਿ ਉਨ੍ਹਾਂ ਦੀ ਫਿਲਮ 'ਦਿ ਲਾਸਟ ਕਲਰ' ਨੂੰ ਸਰਬੋਤਮ ਫੀਚਰ ਫਿਲਮ ਨਾਲ ਸਨਮਾਨਿਤ ਕੀਤਾ ਗਿਆ।

 

ਆਪਣੇ ਪਿਆਰਿਆਂ ਵਲੋਂ ਮਿਲੇ ਪਿਆਰ ਲਈ ਨੀਨਾ ਨੇ ਧੰਨਵਾਦ ਕਰਦਿਆਂ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਪੋਸਟ ਦੁਆਰਾ ਇਹ ਸਾਰੀ ਜਾਣਕਾਰੀ ਦਿੱਤੀ। ਨੀਨਾ ਦੀ ਪੋਸਟ 'ਤੇ ਮੌਜੂਦ ਲੋਕਾਂ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ।

 

ਤੁਹਾਨੂੰ ਦੱਸ ਦੇਈਏ ਕਿ ਫਿਲਮ 'ਦਿ ਲਾਸਟ ਕਲਰ' ਨਾਲ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਨੇ ਆਪਣੇ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਫਿਲਮ ਦਾ ਪਹਿਲਾ ਲੁੱਕ ਕਾਨ ਫਿਲਮ ਫੈਸਟੀਵਲ ਚ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ ਅਤੇ ਇੰਡੀਅਨ ਮੀਮ ਫਿਲਮ ਫੈਸਟੀਵਲ ਚ ਵੀ ਪੇਸ਼ ਕੀਤਾ ਗਿਆ।

 

 

 

 

 

 

 

 
 
 
 
 
 
 
 
 
 
 
 
 

Phoolon ke rang se... #TheLastColor Coming soon to India! @vikaskhannagroup

A post shared by Neena Gupta (@neena_gupta) on

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neena Gupta wins two awards at Indian International Film Festival of Boston