ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰੂ ਬਾਜਵਾ ਦੁਬਾਰਾ ਬਣੀ ਮਾਂ, ਜੁੜਵਾ ਧੀਆਂ ਨੂੰ ਦਿੱਤਾ ਜਨਮ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੁਬਾਰਾ ਮਾਂ ਬਣ ਗਈ ਹੈ। ਨੀਰੂ ਬਾਜਵਾ ਨੇ ਖੁਦ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
 

 

ਨੀਰੂ ਬਾਜਵਾ ਨੇ ਇੰਸਟਾਗ੍ਰਾਮ 'ਤੇ ਕੇਕ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਦੋ ਬੱਚੀਆਂ ਦੇ ਨਾਂਅ ਲਿਖੇ ਹਨ। ਇਸ ਦੀ ਕੈਪਸ਼ਨ 'ਚ ਨੀਰੂ ਨੇ ਲਿਖਿਆ, "ਵਾਹਿਗੁਰੂ ਦੀ ਕ੍ਰਿਪਾ ਨਾਲ ਸਾਡੇ ਘਰ 'ਚ ਦੋ ਹੋਰ ਰਾਜਕੁਮਾਰੀਆਂ ਆਈਆਂ ਹਨ। ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ। ਆਲੀਆ ਅਤੇ ਅਕੀਰਾ ਕੌਰ ਜਵੰਧਾ ਧੰਨਵਾਦ ਸਾਨੂੰ ਚੁਣਨ ਲਈ।" ਉਂਜ ਨੀਰੂ ਦੀਆਂ ਦੋਵੇਂ ਧੀਆਂ ਦੇ ਨਾਂਅ ਬਾਲੀਵੁੱਡ ਸਟਾਰਕਿੱਡਸ ਆਲੀਆ ਭੱਟ ਅਤੇ ਫ਼ਰਹਾਨ ਅਖਤਰ ਦੀ ਧੀ ਅਕੀਰਾ ਅਖ਼ਤਰ ਨਾਲ ਮਿਲਦੇ ਹਨ।
 

ਨੀਰੂ ਬਾਜਵਾ ਨੇ ਆਪਣੇ ਫੈਨਜ਼ ਨੂੰ ਪਿਛਲੇ ਸਾਲ ਅਕਤੂਬਰ 'ਚ ਪ੍ਰੈਗਨੈਂਸੀ ਬਾਰੇ ਜਾਣਕਾਰੀ ਦਿੱਤੀ ਸੀ। ਆਪਣੀ ਪ੍ਰੈਗਨੈਂਸੀ ਦੀ ਖ਼ਬਰ ਦੇ ਨਾਲ ਉਨ੍ਹਾਂ ਇਹ ਵੀ ਦੱਸਿਆ ਸੀ ਕਿ ਇਸ ਵਾਰ ਉਸ ਦੇ ਜੁੜਵਾ ਬੱਚੇ ਹੋਣਗੇ।
 

ਨੀਰੂ ਅਤੇ ਉਨ੍ਹਾਂ ਦੇ ਪਤੀ ਹੈਰੀ ਜਵੰਧਾ ਦੀ ਪਹਿਲਾਂ ਹੀ ਇੱਕ ਧੀ ਅਨਾਯਾ ਕੌਰ ਜਵੰਧਾ ਹੈ, ਜਿਸ ਦਾ ਜਨਮ ਸਾਲ 2015 'ਚ ਹੋਇਆ ਸੀ। ਨੀਰੂ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਬੇਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
 

 
 
 
 
 
 
 
 
 
 
 
 
 

Sareya nu Merry Christmas from us 😊🎄 @vanmysteryman05 💕

A post shared by Neeru Bajwa (@neerubajwa) on

 

ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਮੂਲ ਰੂਪ ਤੋਂ ਕੈਨੇਡਾ ਦੀ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਇਸ ਲਈ ਉਨ੍ਹਾਂ ਨੇ ਪੜ੍ਹਾਈ ਅੱਧ 'ਚ ਹੀ ਛੱਡ ਦਿੱਤੀ ਸੀ। ਨੀਰੂ ਬਾਜਵਾ ਮਿਸ ਕੈਨੇਡਾ ਵੀ ਰਹਿ ਚੁੱਕੀ ਹੈ। ਉਨ੍ਹਾਂ ਨੂੰ ਸਾਲ 2002 'ਚ 'ਕੈਂਠੇ ਵਾਲਾ' ਗੀਤ 'ਚ ਵੇਖਿਆ ਗਿਆ ਸੀ।
 

ਦੱਸ ਦਈਏ ਕਿ ਨੀਰੂ ਬਾਜਵਾ ਨੇ ਸਾਲ 1998 'ਚ ਦੇਵ ਆਨੰਦ ਦੀ ਫਿਲਮ 'ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਭਾਰਤੀ ਟੀ.ਵੀ. ਸੀਰੀਅਲ ਤੇ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। ਉਹ ਪੰਜਾਬੀ ਦੇ ਨਾਲ-ਨਾਲ ਕਈ ਹਿੰਦੀ ਫਿਲਮਾਂ ਤੇ ਸੀਰੀਅਲ 'ਚ ਵੀ ਕੰਮ ਕਰ ਚੁੱਕੇ ਹਨ।

 

 

ਦੱਸਣਯੋਗ ਹੈ ਕਿ 26 ਅਗਸਤ 1980 ਨੂੰ ਕੈਨੇਡਾ ਦੇ ਵੈਨਕੂਵਰ 'ਚ ਜਨਮੀ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ, ਜਿਨ੍ਹਾਂ 'ਚ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਤਰਸੇਮ ਜੱਸੜ ਵਰਗੇ ਸੁਪਰਹਿੱਟ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ' ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹ 'ਛੜਾ', 'ਊੜਾ ਆੜਾ', 'ਸਰਦਾਰ ਜੀ', 'ਆਟੇ ਦੀ ਚਿੜੀ', 'ਜਿੰਦੂਆ', 'ਪਿੰਕੀ ਮੋਗੇ ਵਾਲੀ', 'ਹੀਰ ਰਾਂਝਾ', 'ਮੇਲ ਕਰਾਦੇ ਰੱਬਾ', 'ਦਿਲ ਆਪਣਾ ਪੰਜਾਬੀ' ਵਰਗੀਆਂ ਕਈ ਹੋਰ ਸੁਪਰ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।
 

ਨੀਰੂ ਬਾਜਵਾ ਨੇ ਛੋਟੇ ਪਰਦੇ 'ਤੇ 2005 'ਚ ਸ਼ੋਅਰ 'ਹਰੀ ਮਿਰਚੀ ਲਾਲ ਮਿਰਚੀ' ਨਾਲ ਡੈਬਿਊ ਕੀਤਾ ਸੀ। ਨੀਰੂ ਬਾਵਜਾ ਲਗਭਗ 22 ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹੈ, ਪਰ ਪੰਜਾਬੀ ਗਾਣੇ 'ਲੌਂਗ ਲਾਚੀ' ਦੇ ਵੀਡੀਓ ਨੇ ਉਨ੍ਹਾਂ ਦੀ ਪ੍ਰਸਿੱਧੀ ਸ਼ਿਖਰ 'ਤੇ ਪਹੁੰਚ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neeru Bajwa becoming a mother for the second time with twin daughters