ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਹਾ ਕੱਕੜ ਦਾ ਹੋ ਗਿਆ ਆਦਿਤਿਆ ਨਾਰਾਇਣ ਨਾਲ 'ਵਿਆਹ', VIDEO ਆਇਆ ਸਾਹਮਣੇ

ਨੇਹਾ ਕੱਕੜ ਅਤੇ ਆਦਿੱਤਿਆ ਨਾਰਾਇਣ ਦੇ ਵਿਆਹ ਦੀ ਖ਼ਬਰ ਕਾਫੀ ਸਮੇਂ ਤੋਂ ਸੁਰਖ਼ੀਆਂ ਵਿੱਚ ਰਹੀ ਹੈ। ਇਸ ਸੈੱਟ 'ਤੇ ਐਲਾਨ ਕੀਤਾ ਗਿਆ ਸੀ ਕਿ ਦੋਵੇਂ 14 ਫਰਵਰੀ ਨੂੰ ਵਿਆਹ ਕਰਵਾਉਣਗੇ। ਪਰ ਦੱਸ ਦੇਈਏ ਕਿ ਦੋਵੇਂ ਨੇ ਵਿਆਹ ਕਰਵਾ ਲਿਆ ਹੈ। 

 

ਦੋਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੋਵੇਂ ਇੰਡੀਅਨ ਆਈਡਲ ਦੇ ਸੈੱਟ 'ਤੇ ਇਕ ਦੂਜੇ ਨੂੰ ਹਾਰ ਪਾ ਰਹੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਅਗਨੀ ਕੁੰਡ ਰੱਖਿਆ ਸੀ ਜੋ ਫੇਰਿਆਂ ਦੇ ਸਮੇਂ ਹੁੰਦਾ ਹੈ। ਇਸ ਦੌਰਾਨ ਸ਼ੋਅ ਦੇ ਬਾਕੀ ਜੱਜ ਵੀ ਉਥੇ ਦਿਖਾਈ ਦਿੱਤੇ।


ਦੱਸਣਯੋਗ ਹੈ ਕਿ ਸਭ ਸਿਰਫ ਸ਼ੋਅ ਵਿੱਚ ਹੋ ਰਿਹਾ ਹੈ। ਦਰਅਸਲ, ਸ਼ੋਅ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਦੋਵਾਂ ਦੇ ਵਿਆਹ ਦਾ ਫਾਰਮੈਟ ਚੱਲ ਰਿਹਾ ਹੈ। ਪਹਿਲਾਂ ਸਾਰਿਆਂ ਨੇ ਸੋਚਿਆ ਕਿ ਸੱਚਮੁੱਚ ਦੋਵੇਂ ਵਿਆਹ ਕਰਵਾ ਰਹੇ ਹਨ, ਪਰ ਫਿਰ ਆਦਿਤਿਆ ਦੇ ਪਿਤਾ ਉਦਿਤ ਨਾਰਾਇਣ ਨੇ ਇਸ ਵਿਆਹ ਬਾਰੇ ਖੁਲਾਸਾ ਕੀਤਾ ਕਿ ਇਹ ਸਪੱਸ਼ਟ ਹੋ ਗਿਆ ਕਿ ਇਹ ਵਿਆਹ ਸ਼ੋਅ ਵਿੱਚ ਸਿਰਫ ਟੀਆਰਪੀ  ਲਈ ਕੀਤਾ ਜਾ ਰਿਹਾ ਹੈ।

 

ਜਾਣੋ ਕਿ ਉਦਿਤ ਨਾਰਾਇਣ ਨੇ ਕੀ ਕਿਹਾ ਸੀ

ਹਾਲ ਹੀ ਵਿੱਚ ਇੱਕ ਵੈਬਸਾਈਟ ਨਾਲ ਗੱਲ ਕਰਦਿਆਂ ਉਦਿਤ ਨਾਰਾਇਣ ਨੇ ਕਿਹਾ ਸੀ, ‘ਆਦਿਤਿਆ ਸਾਡਾ ਇਕਲੌਤਾ ਪੁੱਤਰ ਹੈ। ਅਸੀਂ ਉਸ ਦੇ ਵਿਆਹ ਦੀ ਉਡੀਕ ਕਰ ਰਹੇ ਹਾਂ। ਜੇ ਵਿਆਹ ਦੀ ਅਫਵਾਹ ਸਹੀ ਹੈ, ਤਾਂ ਅਸੀਂ ਦੁਨੀਆ ਦੇ ਸਭ ਤੋਂ ਖੁਸ਼ ਮਾਂ-ਪਿਓ ਹੋਵਾਂਗੇ ਪਰ ਆਦਿਤਿਆ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ। ਉਦਿਤ ਨੇ ਅੱਗੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਨੇਹਾ ਕੱਕੜ ਅਤੇ ਆਦਿਤਿਆ ਦੇ ਵਿਆਹ ਦੀ ਅਫਵਾਹ ਨੂੰ ਟੀਆਰਪੀ ਲਈ ਉਡਾਇਆ ਗਿਆ ਹੈ। ਨੇਹਾ ਇਥੇ ਜੱਜ ਹੈ ਅਤੇ ਮੇਰਾ ਬੇਟਾ ਐਂਕਰ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:neha kakkar aditya narayan get married in indian idol set watch video