ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੰਗੀ 'ਚ ਜ਼ਿੰਦਗੀ ਗੁਜਾਰ ਰਹੇ ਕਲਾਕਾਰ ਦੀ ਨੇਹਾ ਕੱਕੜ ਨੇ ਇੰਜ ਕੀਤੀ ਮਦਦ

ਰਿਆਲਟੀ ਸ਼ੋਅ 'ਇੰਡੀਅਨ ਆਈਡਲ' ਦੇ ਸੀਜਨ 11 ਦੀ ਸ਼ੂਟਿੰਗ ਦੌਰਾਨ ਨੇਹਾ ਕੱਕੜ ਇੱਕ ਮਿਊਜ਼ੀਸ਼ੀਅਨ ਦੀ ਕਹਾਣੀ ਸੁਣ ਕੇ ਭਾਵੁਕ ਹੋ ਗਈ। ਨੇਹਾ ਨੇ ਮਿਊਜ਼ੀਸ਼ੀਅਨ ਨੂੰ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ।
 

ਸ਼ੋਅ ਦੇ ਇੱਕ ਕੰਟੈਸਟੈਂਟ ਸਨੀ ਹਿੰਦੁਸਤਾਨੀ ਮਿਊਜ਼ੀਸ਼ੀਅਨ ਰੌਸ਼ਨ ਅਲੀ ਨਾਲ ਪਰਫਾਰਮ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਰੌਸ਼ਨ ਅਲੀ ਕਿਸੇ ਸਮੇਂ ਦਿੱਗਜ ਗਾਇਕ ਨੁਸਰਤ ਫਤਿਹ ਅਲੀ ਖਾਨ ਨਾਲ ਕੰਮ ਕਰਦੇ ਹੁੰਦੇ ਸਨ। ਪਰ ਕੁੱਝ ਸਮੇਂ ਬਾਅਦ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਨੁਸਰਤ ਫਤਿਹ ਅਲੀ ਖਾਨ ਦੀ ਟੀਮ ਛੱਡਣੀ ਪਈ। ਰੌਸ਼ਨ ਅਲੀ ਦੀ ਜ਼ਿੰਦਗੀ ਦੀ ਇਹ ਦੁਖਭਰੀ ਕਹਾਣੀ ਸੁਣ ਕੇ ਨੇਹਾ ਭਾਵੁਕ ਹੋ ਗਈ ਅਤੇ ਉਨ੍ਹਾਂ ਨੇ ਮਦਦ ਵਜੋਂ ਉਨ੍ਹਾਂ ਨੂੰ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ।

 

 

ਸ਼ੋਅ 'ਚ ਉਨ੍ਹਾਂ ਦੇ ਸਾਥੀ ਜੱਜ ਹਿਮੇਸ਼ ਰੇਸ਼ਮੀਆ ਨੇ ਸਨੀ ਦੀ ਸ਼ਲਾਘਾ ਕਰਦਿਆਂ ਕਿਹਾ, "ਤੁਸੀ ਸਾਰੇ ਰਿਆਲਟੀ ਸ਼ੋਅ ਦੇ ਸ਼ੋਅ ਦੇ ਪ੍ਰਤੀਭਾਗੀਆਂ ਲਈ ਇੱਕ ਮਿਸਾਲ ਹੋ। ਹਾਲਾਂਕਿ ਤੁਸੀ ਕੋਈ ਸਿਖਲਾਈ ਨਹੀਂ ਲਈ, ਪਰ ਤੁਸੀ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ ਗਾਉਂਦੇ ਹੋ, ਜੋ ਕਿ ਸ਼ਲਾਘਾਯੋਗ ਹੈ।" ਜ਼ਿਕਰਯੋਗ ਹੈ ਕਿ ਨੇਹਾ ਅਤੇ ਹਿਮੇਸ਼ ਦੇ ਨਾਲ ਸੰਗੀਤਕਾਰ ਵਿਸ਼ਾਲ ਦਦਲਾਨੀ ਵੀ ਇਸ ਸ਼ੋਅ ਨੂੰ ਜੱਜ ਕਰਦੇ ਹਨ।
 

ਦੱਸ ਦੇਈਏ ਕਿ ਨੇਹਾ ਕੱਕੜ ਇੰਡੀਅਨ ਆਈਡਲ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਬੀਤੇ ਦਿਨੀਂ ਨੇਹਾ ਨੇ ਸ਼ੋਅ 'ਚ ਆਪਣੀ ਐਕਸ ਹਿਮਾਂਸ਼ ਕੋਹਲੀ ਲਈ ਗੀਤ ਗਾਇਆ ਸੀ। ਇਸ ਤੋਂ ਇਲਾਵਾ ਸ਼ੋਅ 'ਚ ਆਡੀਸ਼ਨ ਦੌਰਾਨ ਇਕ ਸ਼ਖਸ ਨੇ ਨੇਹਾ ਨੂੰ ਕਿਸ ਕੀਤਾ ਸੀ। ਇਹ ਗੱਲ ਕਈ ਦਿਨਾਂ 'ਚ ਚਰਚਾ 'ਚ ਰਹੀ ਸੀ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neha Kakkar gives Rs 2 lakh to a needy contestant