ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰੇਕਅਪ ਦੇ ਬਾਅਦ ਨੇਹਾ ਕੱਕੜ ਡਿਪਰੈਸ਼ਨ `ਚ, ਸੋਸ਼ਲ ਮੀਡੀਆਂ `ਤੇ ਬਿਆਨ ਕੀਤਾ ਦਰਦ

ਬ੍ਰੇਕਅਪ ਦੇ ਬਾਅਦ ਨੇਹਾ ਕੱਕੜ ਡਿਪਰੈਸ਼ਨ `ਚ, ਸੋਸ਼ਲ ਮੀਡੀਆਂ `ਤੇ ਬਿਆਨ ਕੀਤਾ ਦਰਦ

ਬਾਲੀਵੁਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਪਿਛਲੇ ਕੁਝ ਸਮੇਂ ਤੋਂ ਬੇਹੱਦ ਪ੍ਰੇਸ਼ਾਨ ਹੈ। ਪਹਿਲਾਂ ਤਾਂ ਉਨ੍ਹਾਂ ਦਾ ਬੁਆਏਫ੍ਰੇਡ ਹਿਮਾਂਸ ਕੋਹਲੀ ਨਾਲੋਂ ਤੋੜ ਵਿਛੋੜਾ ਹੋ ਗਿਆ ਅਤੇ ਹੁਣ ਉਹ ਡਿਪਰੈਸ਼ਨ `ਚ ਹੈ। ਇਸ ਗੱਲ ਦਾ ਖੁਲਾਸ਼ਾ ਨੇਹਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਕੀਤਾ ਹੈ। ਨੇਹਾ ਨੇ ਆਪਣਾ ਦਰਦ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ। ਨੇਹਾ ਨੇ ਉਨ੍ਹਾਂ ਲੋਕਾਂ ਨੂੰ ਵੀ ਜਮਕੇ ਫਟਕਾਰ ਵੀ ਲਗਾਈ ਹੈ, ਜੋ ਉਨ੍ਹਾਂ ਦੀ ਜਿ਼ੰਦਗੀ `ਚ ਬੁਰਾ ਪ੍ਰਭਾਵ ਪਾ ਰਹੇ ਹਨ।


ਨੇਹਾ ਨੇ ਲਿਖਿਆ - ‘ਇਸ ਦੁਨੀਆ ਦੇ ਸਾਰੇ ਨੇਗੇਟਿਵ ਲੋਕਾਂ ਦਾ ਸ਼ੁਕਰੀਆ’


ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ `ਤੇ ਲਿਖਿਆ- ‘ਹਾਂ, ਮੈਂ ਡਿਪਰੈਸ਼ਨ `ਚ ਹਾਂ। ਇਸ ਦੁਨੀਆ ਦੇ ਸਾਰੇ ਨੇਗੇਟਿਵ ਲੋਕਾਂ ਦਾ ਸ਼ੁਕਰੀਆ। ਤੁਸੀਂ ਲੋਕ ਮੈਨੂੰ ਜਿ਼ੰਦਗੀ ਦਾ ਸਭ ਤੋਂ ਖਰਾਬ ਦੌਰ ਦੇਣ `ਚ ਸਫਲ ਰਹੇ। ਮੁਬਾਰਕ ਹੋ, ਤੁਸੀਂ ਸਫਲ ਰਹੇ। ਮੈਂ ਤੁਹਾਨੂੰ ਇਕ ਗੱਲ ਸਾਫ ਕਰਨਾ ਚਾਹੁੰਦੀ ਹਾਂ ਕਿ ਅਜਿਹਾ ਕਿਸੇ ਇਕ ਜਾਂ ਦੋ ਲੋਕਾਂ ਕਾਰਨ ਨਹੀਂ ਹੈ, ਇਹ ਉਸ ਦੁਨੀਆ ਕਾਰਨ ਹੈ ਜੋ ਮੈਨੂੰ ਮੇਰੀ ਨਿੱਜੀ ਜਿ਼ੰਦਗੀ ਵੀ ਜਿਉਣ ਨਹੀਂ ਦੇ ਰਹੇ’। ਇਸ ਤਰ੍ਹਾਂ ਨੇਹਾ ਕੱਕੜ ਨੇ ਉਨ੍ਹਾਂ ਦੀ ਨਿੱਜੀ ਜਿ਼ੰਦਗੀ `ਚ ਦਖਲ ਦੇਣ ਵਾਲੇ ਲੋਕਾਂ ਦੀ ਚੰਗੀ ਤਰ੍ਹਾਂ ਖਬਰ ਲਈ ਹੈ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕਅਤੇ Follow (ਫ਼ਾਲੋ)ਕਰੋ

https://www.facebook.com/hindustantimespunjabi/

ਅਤੇ

https://twitter.com/PunjabiHT


ਜਿ਼ਕਰਯੋਗ ਹੈ ਕਿ ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਨਾਲੋਂ ਤੋੜ ਵਿਛੋੜੇ ਦੇ ਬਾਅਦ ਇਕ ਭਾਵੁਕ ਪੋਸਟ ਵੀ ਲਿਖੀ ਸੀ। ਨੇਹਾ ਕੱਕੜ ਨੇ ਲਿਖਿਆ ਮੈਨੂੰ ਨਹੀਂ ਪਤਾ ਸੀ ਕਿ ਇਸ ਦੁਨੀਆ `ਚ ਇੰਨੇ ਬੁਰੇ ਲੋਕ ਵੀ ਹੁੰਦੇ ਹਨ। ਖੈਰ ਸਭ ਕੁਝ ਗੁਆ ਕੇ ਹੋਸ਼ `ਚ ਹੁਣ ਆਈ, ਤਾਂ ਕੀ ਕੀਤਾ... ਮੈਂ ਆਪਣਾ ਸਭ ਕੁਝ ਦੇ ਦਿੱਤਾ ਅਤੇ ਮੈਨੂੰ ਬਦਲੇ `ਚ ਜੋ ਮਿਲਿਆ... ਮੈਂ ਦੱਸ ਵੀ ਨਹੀਂ ਸਕਦੀ ਵੀ ਕੀ ਮਿਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neha Kakkar in Depression After Breakup with Himansh Kohli see her emotional post