ਬਾਲੀਵੁੱਡ ਦੀ ਗਾਇਕਾ ਨੇਹਾ ਕੱਕੜ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਹੈ। ਕੁਝ ਦਿਨ ਪਹਿਲਾਂ ਨੇਹਾ ਅਤੇ ਹਿਮਾਂਸ ਕੋਹਲੀ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਨੇਹਾ ਨੇ ਸੋਸ਼ਲ ਮੀਡੀਆ ਉਤੇ ਇਕ ਭਾਵੁਕ ਪੋਸਟ ਵੀ ਲਿਖਿਆ ਸੀ, ‘ਮੈਨੂੰ ਨਹੀਂ ਪਤਾ ਸੀ ਇਸ ਦੁਨੀਆ ਵਿਚ ਐਨੇ ਬੁਰੇ ਲੋਕ ਵੀ ਹੁੰਦੇ ਹਨ। ਖੈਰ ਸਬ ਕੁਝ ਗੁਆ ਕੇ ਹੋਸ਼ ਵਿਚ ਆਏ, ਤਾਂ ਕੀ ਕੀਤਾ…ਮੈਂ ਆਪਣਾ ਸਭ ਕੁਝ ਦੇ ਦਿੱਤਾ ਅਤੇ ਮੈਨੂੰ ਬਦਲੇ ਵਿਚ ਜੋ ਮਿਲਿਆ… ਮੈਂ ਦੱਸ ਵੀ ਨਹੀਂ ਸਕਦੀ ਕਿ ਕੀ ਮਿਲਿਆ।’
ਇਸ ਤੋਂ ਬਾਅਦ ਹੁਣ ਨੇਹਾ ਕੱਕੜ ਦਾ ਇਹ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ‘ਇਸ ਮੇਂ ਤੇਰਾ ਘਾਟਾ’ ਗੀਤ ਗਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਦਾ ਮੇਲ ਵਰਜਨ ਗਜੇਂਦਰ ਵਰਮਾ ਨੇ ਗਾਇਆ ਸੀ।