ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਹਾ ਕੱਕੜ ਨੇ ਲਿਆ ਯੂ–ਟਰਨ, ਕਿਹਾ ਬੁਆਏ–ਫ਼ੈਂਡ ਨੇ ਨਹੀਂ ਦਿੱਤਾ ਧੋਖਾ

Neha Kakkar Defends Ex Boyfriend Himansh Kohli: ਨੇਹਾ ਕੱਕੜ ਅਤੇ ਹਿਮਾਂਸ਼ੂ ਕੋਹਲੀ ਦਾ ਰਿਸ਼ਤਾ ਬੇਸ਼ੱਕ ਖਤਮ ਹੋ ਚੁੱਕਾ ਹੋਵੇ ਪਰ ਬਾਲੀਵੁੱਡ ਚ ਹਾਲੇ ਵੀ ਇਨ੍ਹਾਂ ਦੇ ਰਿਸ਼ਤਿਆਂ ਦੀ ਚਰਚਾ ਹੁੰਦੀ ਹੈ। ਜਿਸਦਾ ਕਾਰਨ ਖੁੱਦ ਨੇਹਾ ਕੱਕੜ ਹੀ ਹੈ।

 

ਦਰਅਸਲ, ਜਦੋਂ ਤੋਂ ਨੇਹਾ ਕੱਕੜ ਤੇ ਹਿਮਾਂਸ਼ੂ ਕੋਹਲੀ ਆਪਣੇ ਸਾਂਝੇ ਰਿਸ਼ਤੇ ਚੋਂ ਵੱਖ ਹੋਏ ਹਨ, ਨੇਹਾ ਆਪਣਾ ਦਰਦ ਤੇ ਤਕਲੀਫ਼ ਆਪਣੇ ਫ਼ੈਂਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹਨ। ਕਈ ਵਾਰ ਤਾਂ ਉਹ ਆਪਣੇ ਟੀਵੀ ਰਿਆਲਟੀ ਸ਼ੋਅ ਚ ਇਮੋਸ਼ਨਲ ਹੋ ਚੁੱਕੀ ਹਨ। ਜਿਸ ਕਾਰਨ ਨੇਹਾ ਦੇ ਕੁਝ ਫ਼ੈਂਜ਼ ਹਿਮਾਂਸ਼ੂ ਨੂੰ ਚੰਗਾ–ਮਾੜਾ ਕਹਿਣ ਲੱਗੇ ਸਨ। ਪਰ ਇਸ ਗੱਲ ਤੇ ਨੇਹਾ ਦੀ ਪ੍ਰੀਕਿਰਿਆ ਕਾਫੀ ਹੈਰਾਨੀ ਭਰੀ ਹੈ। ਕਿਉਂਕਿ ਰਿਸ਼ਤਾ ਟੁੱਟ ਜਾਣ ਮਗਰੋਂ ਵੀ ਉਹ ਇੱਥੇ ਹਿਮਾਂਸ਼ੂ ਦੀ ਹਮਾਇਤ ਕਰ ਰਹੀ ਹਨ।

 

ਨੇਹਾ ਕੱਕੜ ਨੇ ਕੁਝ ਦੇਰ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਖ਼ਾਤੇ ਤੇ ਇਕ ਪੋਸਟ ਸ਼ੇਅਰ ਕਰਕੇ ਸਫ਼ਾਈ ਦਿੱਤੀ ਹੈ ਕਿ ਉਨ੍ਹਾਂ ਨੇ ਇਹ ਕਦੇ ਨਹੀਂ ਕਿਹਾ ਕਿ ਹਿਮਾਂਸ਼ੂ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ । ਉਨ੍ਹਾਂ ਨੇ ਸਿਰਫ ਇਹ ਦਸਿਆ ਸੀ ਕਿ ਬ੍ਰੇਕਅਪ ਮਗਰੋਂ ਉਹ ਥੋੜਾ ਦੁਖੀ ਹਨ।

 

 

 

 

ਨੇਹਾ ਕੱਕੜ ਨੇ ਆਪਣੇ ਤਾਜ਼ਾ ਟਵੀਟ ਚ ਲਿਖਿਆ ਹੈ, ਮੈਂ ਕੁਝ ਆਰਟੀਕਲ ਆਨਲਾਈਨ ਪੜ੍ਹੇ ਹਨ ਜਿਹੜੇ ਕਿ ਪੂਰੀ ਤਰ੍ਹਾਂ ਜਾਅਲੀ ਅਤੇ ਮਨ ਨੂੰ ਦੁਖੀ ਕਰਨ ਵਾਲੇ ਹਨ। ਮੈਂ ਇਹ ਕਿਹਾ ਸੀ ਕਿ ਮੈਂ ਦੁਖੀ ਹਾਂ ਪਰ ਮੈਂ ਇਹ ਕਦੇ ਨਹੀਂ ਕਿਹਾ ਕਿ ਮੈਨੂੰ ਧੋਖਾ ਦਿੱਤਾ ਗਿਆ ਹੈ। ਜਿੱਥੋ ਤਕ ਗੱਲ ਲੋਏਲਟੀ ਦੀ ਹੈ ਤਾਂ ਹਿਮਾਂਸ਼ੂ ਉਨ੍ਹਾਂ ਚ ਨੰਬਰ ਇੱਕ ਮਨੁੱਖ ਹਨ। ਲੋਕ ਹਿਮਾਂਸ਼ੂ ਤੇ ਝੂਠੇ ਦੋਸ਼ ਲਗਾਉਣੇ ਬੰਦ ਕਰਨ। ਅਸੀਂ ਕਿਸੇ ਬਾਰੇ ਜੇਕਰ ਜਾਣਕਾਰੀ ਨਹੀਂ ਰੱਖਦੇ ਹਨ ਤਾਂ ਸਾਨੂੰ ਉਸ ਬਾਰੇ ਚ ਝੂਠ ਨਹੀਂ ਫੈਲਾਉਣਾ ਚਾਹੀਦੈ।’

 

ਦੱਸਦੇਈਏ ਕਿ ਕੁਝ ਦਿਨਾਂ ਪਹਿਲਾਂ ਇੱਕ ਵੈਬਾਈਟ ਨਾਲ ਗੱਲਬਾਤ ਕਰਦਿਆਂ ਨੇਹਾ ਨੇ ਦਸਿਆ ਸੀ ਕਿ, ‘ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਹੈ। ਜੀ ਹਾਂ, ਮੈਂ ਤਣਾਅ ਚ ਸੀ ਤੇ ਮੈਨੂੰ ਇਹ ਸੱਚਾਈ ਸਮਝਣ ਚ ਸਮਾਂ ਲਗਿਆ ਸੀ। ਹਾਲਾਂਕਿ ਮੈਂ ਹਾਲੇ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਸਿੰਗਲ ਹਾਂ ਤੇ ਖ਼ੁਸ਼ ਹਾਂ। ਜਦੋਂ ਮੈਂ ਹਿਮਾਂਸ਼ੂ ਨਾਲ ਰਿਸ਼ਤੇ ਚ ਸੀ ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸਮਾਂ ਨਹੀਂ ਦੇ ਪਾਉਂਦੀ ਸੀ। ਮੈਂ ਆਪਣਾ ਸਾਰਾ ਸਮਾਂ ਉਸ ਇਨਸਾਨ ਨੂੰ ਦੇ ਰਹੀ ਸੀ ਜਿਹੜਾ ਇਸਦੇ ਲਾਇਕ ਨਹੀਂ ਸੀ।’

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neha Kakkar took a U-turn Said boyfriend did not give cheating