ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਵੀ ਕਲਾਕਾਰ ਨੇਹਾ ਪੇਂਡਸੇ ਦੇ ਵਿਆਹ ਦੀਆਂ ਰਸ਼ਮਾਂ ਸ਼ੁਰੂ, ਵੇਖੋ ਤਸਵੀਰਾਂ

ਟੀਵੀ ਕਲਾਕਾਰ ਅਤੇ ਬਿਗ ਬੌਸ-12 'ਚ ਨਜ਼ਰ ਆ ਚੁੱਕੀ ਨੇਹਾ ਪੇਂਡਸੇ ਵਿਆਹ ਕਰਵਾਉਣ ਜਾ ਰਹੀ ਹੈ। ਨੇਹਾ ਪੇਂਡਸੇ ਅਗਲੇ ਸਾਲ 5 ਜਨਵਰੀ ਨੂੰ ਆਪਣੇ ਬੁਆਏਫਰੈਂਡ ਸ਼ਰਦੁਲ ਸਿੰਘ ਨਾਲ ਮਰਾਠਾ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਏਗੀ।
 

 

ਨੇਹਾ ਦੀ ਪ੍ਰੀ-ਵੈਡਿੰਗ ਸੈਰੇਮਨੀ ਸ਼ੁਰੂ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਨੇਹਾ ਨੇ ਖੁਦ ਆਪਣੇ ਸੋਸ਼ਲ ਅਕਾਊਂਟ ਤੋਂ ਦਿੱਤੀ। ਨੇਹਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਵਿਆਹ ਤੋਂ ਪਹਿਲਾਂ ਕੀਤੀ ਜਾਣ ਵਾਲੀ ਗ੍ਰਹਿਮੁਖ ਪੂਜਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
 

 

ਨੇਹਾ ਨੇ ਇੰਸਟਾਗ੍ਰਾਮ 'ਤੇ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਸ 'ਚ ਉਹ ਮਰਾਠੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਉਸ ਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਹੈ ਅਤੇ ਮੱਥੇ 'ਤੇ ਮੋਤੀਆਂ ਦੀ ਇਕ ਮਾਲਾ ਬੰਨ੍ਹੀ ਹੋਈ ਹੈ। ਦੂਜੀ ਤਸਵੀਰ 'ਚ ਉਹ ਮਾਤਾ-ਪਿਤਾ ਨਾਲ ਪੂਜਾ ਦੀਆਂ ਰਸਮਾਂ ਕਰਦੇ ਨਜ਼ਰ ਆ ਰਹੀ ਹੈ। ਵਿਅਹ ਦੀ ਖੁਸ਼ੀ ਉਸ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਹੈ।
 

ਜ਼ਿਕਰਯੋਗ ਹੈ ਕਿ ਨੇਹਾ ਪੇਂਡਸੇ ਪੁਣੇ 'ਚ ਪਰਿਵਾਰ ਦੇ ਨਜ਼ਦੀਕੀ ਲੋਕਾਂ ਅਤੇ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕਰਵਾਏਗੀ। ਵਿਆਹ ਦਾ ਪ੍ਰੋਗਰਾਮ 3 ਦਿਨ ਤਕ ਚਲੇਗਾ। ਮਹਿੰਦੀ, ਸੰਗੀਤ ਅਤੇ ਵਿਆਹ ਦਾ ਪ੍ਰੋਗਰਾਮ ਧੂਮਧਾਮ ਨਾਲ ਹੋਵੇਗਾ। 3 ਜਨਵਰੀ ਤੋਂ ਵਿਆਹ ਦੇ ਫੰਕਸ਼ਨ ਸ਼ੁਰੂ ਹੋਣਗੇ। 

 


 

ਨੇਹਾ ਪੇਂਡਸੇ ਮਰਾਠੀ ਅਤੇ ਹਿੰਦੀ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 'ਬਿਗ ਬੌਸ' ਅਤੇ 'ਮੇ ਆਈ ਕਮ ਇਨ ਮੈਡਮ' ਜਿਹੇ ਸ਼ੋਅ ਕਾਰਨ ਉਹ ਟੈਲੀਵਿਜ਼ਨ ਦੀ ਦੁਨੀਆ 'ਚ ਬਹੁਤ ਮਸ਼ਹੂਰ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Neha Pendse is getting married to her boyfriend wedding festivities begin