ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੈ ਕੁਮਾਰ ਨਾਲ ਫ਼ਿਲਮ ‘ਸੂਰਿਆਵੰਸ਼ੀ’ ਵਿੱਚ ਵਿਖੇਗੀ ਨੀਨਾ ਗੁਪਤਾ

1 / 2ਅਕਸ਼ੈ ਕੁਮਾਰ ਨਾਲ ਫਿਲਮ ‘ਸੂਰਿਆਵੰਸ਼ੀ’ ਦਿਖੇਗੀ ਨੀਨਾ ਗੁਪਤਾ

2 / 2ਅਕਸ਼ੈ ਕੁਮਾਰ ਨਾਲ ਫ਼ਿਲਮ ‘ਸੂਰਿਆਵੰਸ਼ੀ’ ਵਿੱਚ ਵਿਖੇਗੀ ਨੀਨਾ ਗੁਪਤਾ

PreviousNext

ਅਦਾਕਾਰਾ ਨੀਨਾ ਗੁਪਤਾ ਆਉਣ ਵਾਲੀ ਫ਼ਿਲਮ ਸੂਰਿਆਵੰਸ਼ੀ ਵਿੱਚ ਅਕਸ਼ੈ ਕੁਮਾਰ ਦੀ ਮਾਂ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਰੋਹਿਤ ਸ਼ੈੱਟੀ ਦੀ ਇਸ ਫ਼ਿਲਮ ਦਾ ਹਿੱਸਾ ਬਣ ਕੇ ਉਹ ਕਾਫੀ ਖ਼ੁਸ਼ ਹੈ। 
ਭਾਸ਼ਾ ਮੁਤਾਬਕ ਨੀਨਾ ‘ਬਧਾਈ ਹੋ' ਅਤੇ 'ਮੁਲਕ' ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ ਸੀ। 

 

ਆਲੋਚਕਾਂ ਨੇ ਇਨ੍ਹਾਂ ਫ਼ਿਲਮਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਸੀ। ਉਹ ਹੁਣ ਵੱਡੀ ਫ਼ਿਲਮ ਦਾ ਹਿੱਸਾ ਬਣ ਕੇ ਦਰਸ਼ਕਾਂ ਦੀ ਵੱਡੀ ਗਿਣਤੀ ਤੱਕ ਪਹੁੰਚੇਗੀ।
 
ਨੀਨਾ ਨੇ ਭਾਸ਼ਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੂੰ ਚੰਗਾ ਲੱਗ ਰਿਹਾ ਹੈ ਅਤੇ ਮੈਂ ਬਹੁਤ ਖ਼ੁਸ਼ ਹਾਂ। ਖ਼ਾਸ ਕਰਕੇ ਇਸ ਲਈ ਕਿ ਇਸ ਪ੍ਰਕਾਰ ਦਾ ਵੱਡਾ ਵਪਾਰਕ ਸਿਨੇਮਾ ਕਈ ਲੋਕਾਂ ਵਲੋਂ ਵੇਖਿਆ ਜਾਂਦਾ ਹੈ। ਹਰ ਇੱਕ ਕਲਾਕਾਰ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਉਸ ਨੂੰ ਵੇਖਣ ਅਤੇ ਜ਼ਿਆਦਾ ਲੋਕ ਉਸ ਦੀ ਪ੍ਰਸ਼ੰਸਾ ਕਰਨ।
 
ਨੀਨਾ ਨੇ ਸੂਰਿਆਵੰਸ਼ੀ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਹਾਲਾਂਕਿ ਕੋਈ ਟਿਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਨੂੰ ਕਿਹਾ ਹੈ ਕਿ ਇਸ ਉੱਤੇ ਸਖ਼ਤ ਮਿਹਨਤ ਕਰਨੀ ਹੈ ਕਿਉਂਕਿ ਇਸ ਨੂੰ ਵੱਡੀ ਗਿਣਤੀ ਵਿੱਚ ਲੋਕ ਵੇਖਣਗੇ। ਮੈਂ ਇਸ ਵਿਚ ਆਪਣਾ ਸਰਬੋਤਮ ਦੇਣ ਜਾ ਰਹੀ ਹਾਂ। ਇਸ ਫ਼ਿਲਮ ਵਿੱਚ ਕੈਟਰੀਨਾ ਕੈਫ ਵੀ ਹੈ, ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: nenna gupta will be seen in akshay kumar sooryavanshi film rohit sheety