ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦਾ ਨਵਾਂ ਟ੍ਰੇਲਰ ਜਾਰੀ

​​​​​​​ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ ਦਾ ਨਵਾਂ ਟ੍ਰੇਲਰ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਵਨੀ ਉੱਤੇ ਬਣੀ ਫ਼ਿਲਮ ‘ਪੀਐੱਮ ਨਰਿੰਦਰ ਮੋਦੀ’ (FILM - PM Narendra Modi) ਦਾ ਨਵਾਂ ਟ੍ਰੇਲਰ ਅੱਜ ਰਿਲੀਜ਼ ਹੋ ਗਿਆ।  ਇਸ ਵਾਰ ਟ੍ਰੇਲਰ ਵਿੱਚ ਕੁਝ ਨਵੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ। ਇਸ ਵਾਰ ਫ਼ਿਲਮ ਵਿੱਚ ਸੋਨੀਆ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨੂੰ ਵੀ ਵਿਖਾਇਆ ਗਿਆ ਹੈ।

 

 

ਕੁਝ ਨਵੇਂ ਡਾਇਲਾੱਗ ਵੀ ਹਨ, ਜਿਵੇਂ ‘ਆਂਖੋਂ ਮੇਂ ਦੇਸ਼ ਕੇ ਲਈ ਇਤਨੇ ਸਪਨੇ ਹੈਂ ਕਿ ਨੀ਼ਦ ਕੇ ਲੀਏ ਕੋਈ ਜਗ੍ਹਾ ਹੀ ਨਹੀਂ ਹੈ’, ‘ਗੁਜਰਾਤ ਮੇਂ ਧੰਦਾ ਹੋਨੇ ਦੂੰਗਾ, ਗੁਜਰਾਤ ਕਾ ਧੰਦਾ ਨਹੀਂ ਹੋਨੇ ਦੂੰਗਾ’ ਆਦਿ।

 

 

2 ਮਿੰਟ 12 ਸੈਕੰਡ ਦੇ ਟ੍ਰੇਲਰ (ਟ੍ਰੇਲਰ 'ਐੱਚਟੀ ਪੰਜਾਬੀ' ਦੇ ਇਸੇ ਪੰਨੇ 'ਤੇ ਇਸ ਸਤਰ ਦੇ ਹੇਠਾਂ ਵੇਖੋ) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਪਨ ਤੋਂ ਲੈ ਕੇ ਪ੍ਰਧਾਨ ਮੰਤਰੀ ਬਣਨ ਤੱਕ ਦੀ ਕਹਾਣੀ ਵਿਖਾਈ ਗਈ ਹੈ।

 

ਟ੍ਰੇਲਰ ਦੀ ਸ਼ੁਰੂਆਤ ਵਿਵੇਕ ਓਬਰਾਏ ਦੇ ਇੱਕ ਡਾਇਲਾਗ ਨਾਲ ਹੁੰਦੀ ਹੈ,‘ਭਈਆ, ਹਮ ਤੋਂ ਸਿਰਫ਼ ਮਿਹਨਤ ਕਰਤੇ ਹੈਂ, ਜਾਦੂ ਤੋ ਕੇਂਦਰੀਯ ਸਰਕਾਰ ਕਰਤੀ ਹੈ, ਦੇਸ਼ ਕੀ ਤਿਜੋਰੀ ਗ਼ਾਇਬ… ਨੌਜਵਾਨ ਕੇ ਰੋਜ਼ਗਾਰ ਗ਼ਾਇਬ, ਕੋਇਲਾ ਗ਼ਾਇਬ, ਬਿਜਲੀ ਗ਼ਾਇਬ, ਯਹਾਂ ਤਕ ਕਿ ਪ੍ਰਧਾਨ ਮੰਤਰੀ ਜੀ ਕੀ ਆਵਾਜ਼ ਭੀ ਗ਼ਾਇਬ।’

 

 

ਇਹ ਫ਼ਿਲਮ ਲੋਕ ਸਭਾ ਚੋਣਾਂ ਲਈ 7 ਗੇੜਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਸ਼ੁੱਕਰਵਾਰ 24 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਇਹ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਫਿਰ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੱਕ ਲਈ ਇਸ ਇਸ ਫ਼ਿਲਮ ਦੀ ਰਿਲੀਜ਼ ਉੱਤੇ ਪਾਬੰਦੀ ਲਾ ਦਿੱਤੀ ਸੀ।

 

 

ਨਤੀਜੇ 23 ਮਈ ਨੂੰ ਆ ਜਾਣੇ ਹਨ, ਇਸੇ ਲਈ ਇਹ ਫ਼ਿਲਮ ਉਸ ਤੋਂ ਅਗਲੇ ਦਿਨ 24 ਮਈ ਨੂੰ ਰਿਲੀਜ਼ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Trailor of Film PM Narendra Modi released