ਹਰ ਕੋਈ ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਹੋਇਆ ਹੈ। ਅਜਿਹੇ 'ਚ ਭਲਾ ਬਾਲੀਵੁੱਡ ਸਿਤਾਰੇ ਕਿਵੇਂ ਇਸ ਸੈਲੀਬ੍ਰੇਸ਼ਨ ਤੋਂ ਖੁਦ ਨੂੰ ਰੋਕ ਸਕਦੇ ਹਨ। ਸੈਫ ਅਲੀ ਖਾਨ, ਅਜੇ ਦੇਵਗਨ, ਅਕਸ਼ੇ ਕੁਮਾਰ, ਵਰੁਣ ਧਵਨ, ਕਰਿਸ਼ਮਾ ਕਪੂਰ ਅਤੇ ਰਵੀਨਾ ਟੰਡਨ ਆਪਣੇ ਪਰਿਵਾਰਾਂ ਨਾਲ ਨਿਊ ਈਅਰ ਸੈਲੀਬ੍ਰੇਟ ਕਰਨ ਲਈ ਵਿਦੇਸ਼ ਰਵਾਨਾ ਹੋ ਚੁੱਕੇ ਹਨ।
ਇਨ੍ਹਾਂ ਸਾਰੇ ਸਿਤਾਰਿਆਂ ਦੀ ਨਿਊ ਈਅਰ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਵਿਚਕਾਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੂੰ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਨਾਲ ਗੋਆ 'ਚ ਸਪਾਟ ਕੀਤਾ ਗਿਆ ਹੈ, ਜਿੱਥੇ ਉਹ ਨਿਊ ਈਅਰ ਸੈਲੀਬ੍ਰੇਟ ਕਰਦੇ ਨਜ਼ਰ ਆਈ।
ਮਲਾਇਕਾ ਅਰੋੜਾ ਨੇ ਆਪਣੀ ਭੈਣ ਅੰਮ੍ਰਿਤਾ ਅਰੋੜਾ ਅਤੇ ਉਸ ਦੇ ਪਤੀ ਸ਼ਕੀਲ ਤੋਂ ਇਲਾਵਾ ਹੋਰ ਦੋਸਤਾਂ ਨਾਲ ਨਿਊ ਈਅਰ ਲਈ ਗੋਆ ਨੂੰ ਚੁਣਿਆ। ਇਸ ਗੱਲ ਦੀ ਜਾਣਕਾਰੀ ਅੰਮ੍ਰਿਤਾ ਅਰੋੜਾ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਦਿੱਤੀ ਹੈ। ਅੰਮ੍ਰਿਤਾ ਨੇ ਮਲਾਇਕਾ ਨਾਲ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, "ਗੋਆ ਟਾਈਮਸ।"
ਅੰਮ੍ਰਿਤਾ ਵੱਲੋਂ ਸ਼ੇਅਰ ਕੀਤੀ ਗਈ ਤਸਵੀਰਾਂ 'ਚ ਮਲਾਇਕਾ ਨੇ ਕਾਲੇ ਰੰਗ ਦੀ ਬ੍ਰਾਲੇਟ ਨਾਲ ਮੈਟੇਲਿਕ ਪੈਂਟ ਪਾਈ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਨੇਟਿਵ ਅਮੇਰਿਕਨ ਹੈਡਗਿਅਰ ਵੀ ਲਗਾਇਆ ਹੋਇਆ ਹੈ, ਜੋ ਉਨ੍ਹਾਂ ਦੇ ਪੂਰੇ ਲੁੱਕ ਨੂੰ ਕੋਪਲੀਮੈਂਟ ਕਰ ਰਿਹਾ ਹੈ। ਉੱਥੇ ਹੀ ਅੰਮ੍ਰਿਤਾ ਦੇ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਬਲੈਕ ਕਲਰ ਦੇ ਟਾਪ ਨਾਲ ਡੇਨਿਮ ਡਾਟ ਪੈਂਟ ਪਾਈ ਹੋਈ ਹੈ।