ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਪਿਕਾ-ਰਣਵੀਰ ਦੀ ਨਵੀਂ-ਵਿਆਹੀ ਜੋੜੀ ਇਟਲੀ ਤੋਂ ਮੁੰਬਈ ਪਰਤੀ

ਦੀਪਿਕਾ-ਰਣਵੀਰ ਦੀ ਨਵੀਂ-ਵਿਆਹੀ ਜੋੜੀ ਇਟਲੀ ਤੋਂ ਮੁੰਬਈ ਪਰਤੀ

ਬਾਲੀਵੁੱਡ ਦੇ ਬਹੁ-ਚਰਚਿਤ ਨਵੇਂ ਵਿਆਹੇ ਅਦਾਕਾਰ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਅੱਜ ਐਤਵਾਰ ਸਵੇਰੇ ਇਟਲੀ ਤੋਂ ਮੁੰਬਈ ਪਰਤ ਆਏ।


ਇਨ੍ਹਾਂ ਦੋਵਾਂ ਦਾ ਵਿਆਹ ਬੀਤੀ 14 ਤੇ 15 ਨਵੰਬਰ ਨੂੰ ਇਟਲੀ ਦੇ ਸ਼ਹਿਰ ਲੇਕ ਕੋਮੋ `ਚ ਹੋਇਆ ਸੀ। ਹਵਾਈ ਅੱਡੇ `ਤੇ ਜਿਵੇਂ ਹੀ ਇਹ ਜੋੜੀ ਪਰਤੀ, ਤਿਵੇਂ ਹੀ ਉੱਥੇ ਵੱਡੀਆਂ ਭੀੜਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਦੋਵਾਂ ਨੇ ਇਕੱਠਿਆਂ ਮੀਡੀਆ ਲਈ ਤਸਵੀਰਾਂ ਖਿਚਵਾਈਆਂ।


ਰਣਵੀਰ ਸਿੰਘ ਨੇ ਮੇਲ ਖਾਂਦਾ ਕੁੜਤਾ-ਪਜਾਮਾ ਗੁਲਾਬੀ ਨਹਿਰੂ ਜੈਕੇਟ ਨਾਲ ਪਹਿਨਿਆ ਹੋਇਆ ਸੀ; ਜਦ ਕਿ ਦੀਪਿਕਾ ਨੇ ਸਟ੍ਰੇਟ-ਕੱਟ ਬੀਜ ਸੂਟ ਪਾਇਆ ਹੋਇਆ ਸੀ। ਉਨ੍ਹਾਂ ਦੋਵਾਂ ਨੇ ਧੁੱਪ ਦੀਆਂ ਗੋਲ ਐਨਕਾਂ ਵੀ ਲਾਈਆਂ ਹੋਈਆਂ ਸਨ।


ਬਹੁਤ ਸਾਰੇ ਪ੍ਰਸ਼ੰਸਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਉਹ ਭਾਵੇਂ ਬਹੁਤ ਜਿ਼ਆਦਾ ਥੱਕੇ ਹੋਏ ਵਿਖਾਈ ਦੇ ਰਹੇ ਸਨ ਪਰ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਰਤਾ ਵੀ ਨਿਰਾਸ਼ ਨਹੀਂ ਕੀਤਾ ਤੇ ਉਨ੍ਹਾਂ ਨਾਲ ਖ਼ੁਸ਼ੀ-ਖ਼ੁਸ਼ੀ ਤਸਵੀਰਾਂ ਖਿਚਵਾਈਆਂ।   

 

 

ਦੀਪਿਕਾ-ਰਣਵੀਰ ਦੀ ਨਵੀਂ-ਵਿਆਹੀ ਜੋੜੀ ਇਟਲੀ ਤੋਂ ਮੁੰਬਈ ਪਰਤੀ
 
 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Newly Wed Deepika Ranveer return Mumbai