ਛੋਟੇ ਪਰਦੇ ਦੀ ਅਦਾਕਾਰ ਨੀਆ ਸ਼ਰਮਾ (Nia Sharma) ਆਪਣੇ ਨਵੇਕਲੇ ਫ਼ੋਟੋਸ਼ੂਟ ਕਾਰਨ ਸੋਸ਼ਲ ਮੀਡੀਆ ’ਤੇ ਭੱਦੀ ਟਿੱਪਣੀਆਂ ਦਾ ਸ਼ਿਕਾਰ ਹੋ ਗਈ ਹਨ। ਨੀਆ ਸ਼ਰਮਾ ਨੂੰ ਕੁਝ ਲੋਕਾਂ ਵਲੋਂ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ।
ਦਰਅਸਲ ਨੀਆ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਸ ਕਾਰਨ ਲੋਕਾਂ ਨੈ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਨੀਆ ਸ਼ਰਮਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨਾਲ ਲਿਖਿਆ, ਮੈਂ ਇਹ ਫ਼ੋਟੋ ਇਸ ਲਈ ਸ਼ੇਅਰ ਨਹੀਂ ਕਰ ਰਹੀ ਹਾਂ ਕਿਉਂਕਿ ਮੈਂ ਇਸ ਚ ਖੂਬਸੂਰਤ ਲੱਗ ਰਹੀ ਹਾਂ ਪਰ ਜੇਕਰ ਤੁਸੀਂ ਮੈਨੂੰ ਦੱਸਣਾ ਚਾਹੋ ਕਿ ਮੈਂ ਕਿਵੇਂ ਦੀ ਲੱਗ ਰਹੀ ਹਾਂ ਤਾਂ ਦੱਸ ਸਕਦੇ ਹੋ।
ਇਸ ਸੰਦੇਸ਼ ਨੂੰ ਪੜਨ ਮਗਰੋਂ ਲੋਕਾਂ ਨੇ ਨੀਆ ਸ਼ਰਮਾ ਨੂੰ ਭੱਦੀ ਟਿੱਪਣੀਆਂ ਲਿਖ ਕੇ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ਤੁਹਾਡਾ ਢਿੱਡ ਬਾਹਰ ਆ ਰਿਹਾ ਹੈ। ਦੂਜੇ ਨੇ ਲਿਖਿਆ, ਤੁਹਾਨੂੰ ਆਪਣੇ ਢਿੱਡ ਦੇ ਚਾਰੇ ਪਾਸੇ ਕੰਮ ਕਰਨਾ ਚਾਹੀਦੈ।
.