ਬਾਲੀਵੁੱਡ 'ਚ ਹੋਲੀ ਦੀ ਧੂਮ ਸ਼ੁਰੂ ਹੋ ਚੁੱਕੀ ਹੈ। ਸ਼ੁੱਕਰਵਾਰ ਰਾਤ ਨੂੰ ਈਸ਼ਾ ਅੰਬਾਨੀ ਨੇ ਆਪਣੇ ਘਰ ਹੋਲੀ ਪਾਰਟੀ ਆਯੋਜਿਤ ਕੀਤੀ ਸੀ। ਜਿੱਥੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ। ਇਨ੍ਹਾਂ 'ਚ ਪ੍ਰਿਯੰਕਾ ਚੋਪੜਾ, ਨਿਕ ਜੋਨਸ, ਕੈਟਰੀਨਾ ਕੈਫ, ਵਿੱਕੀ ਕੌਸ਼ਲ, ਸੋਨਾਲੀ ਬੇਂਦਰੇ, ਜੈਕਨਿਲ ਫਰਨਾਂਡੀਜ਼, ਰਾਜਕੁਮਾਰ ਰਾਓ, ਹੁਮਾ ਕੁਰੈਸ਼ੀ, ਡਿਆਨਾ ਪੈਂਟੀ ਆਦਿ ਸ਼ਾਮਲ ਹੋਏ ਸਨ।
ਨਿਕ ਜੋਨਸ ਨੇ ਪਹਿਲੀ ਵਾਰ ਹੋਲੀ ਦਾ ਤਿਉਹਾਰ ਮਨਾਇਆ। ਉਨ੍ਹਾਂ ਨੇ ਪ੍ਰਿਯੰਕਾ ਚੋਪੜਾ ਅਤੇ ਕੈਟਰੀਨਾ ਕੈਫ ਨਾਲ ਹੋਲੀ ਪਾਰਟੀ ਵਿੱਚ ਬਹੁਤ ਮਸਤੀ ਕੀਤੀ। ਨਿਕ ਨੇ ਹੋਲੀ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਨਿਕ ਨੇ ਪ੍ਰਿਯੰਕਾ ਅਤੇ ਕੈਟਰੀਨਾ ਨਾਲ ਹੋਲੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਨਿਕ ਨੇ ਲਿਖਿਆ, "ਮੇਰੀ ਪਹਿਲੀ ਹੋਲੀ (ਪੰਜ ਦਿਨ ਪਹਿਲਾਂ)। ਆਪਣੇ ਦੂਜੇ ਘਰ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨਾਲ ਜਸ਼ਨ ਮਨਾਉਣਾ ਬਹੁਤ ਮਜ਼ੇਦਾਰ ਸੀ।" ਨਿਕ ਨੇ ਪਹਿਲੀ ਵਾਰ ਹੋਲੀ ਖੇਡੀ ਹੈ। ਤਸਵੀਰਾਂ 'ਚ ਨਿਕ ਹੋਲੀ ਖੇਡ ਕੇ ਖੁਸ਼ ਨਜ਼ਰ ਆ ਰਹੇ ਹਨ।
ਪਾਰਟੀ 'ਚ ਪ੍ਰਿਯੰਕਾ ਚੋਪੜਾ ਚਿੱਟੇ ਰੰਗ ਦੇ ਸੂਟ ਵਿੱਚ ਨਿਕ ਨਾਲ ਪਹੁੰਚੀ ਸੀ। ਪ੍ਰਿਯੰਕਾ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਭਰਾ ਸਿਧਾਰਥ ਵੀ ਪਾਰਟੀ 'ਚ ਸ਼ਾਮਲ ਹੋਏ ਸਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਰਾਜਕੁਮਾਰ ਰਾਓ ਨਾਲ ਨੈਟਫਲਿਕਸ ਦੀ ਫਿਲਮ 'ਦਿ ਵ੍ਹਾਈਟ ਟਾਈਗਰ' ਵਿੱਚ ਨਜ਼ਰ ਆਉਣ ਵਾਲੀ ਹੈ। ਉਹ ਆਖਰੀ ਵਾਰ ਫਿਲਮ 'ਦਿ ਸਕਾਈ ਇਜ਼ ਪਿੰਕ' ਵਿੱਚ ਫਰਹਾਨ ਅਖਤਰ ਦੇ ਨਾਲ ਨਜ਼ਰ ਆਈ ਸੀ।

