ਇਨ੍ਹੀਂ ਦਿਨੀਂ ਲੌਕਡਾਊਨ ਕਾਰਨ ਸਾਰੇ ਕਲਾਕਾਰ ਘਰ 'ਚ ਬੰਦ ਹਨ। ਹਾਲਾਂਕਿ ਕੁਝ ਮਸ਼ਹੂਰ ਕਲਾਕਾਰ ਘਰ ਬੈਠੇ ਆਪਣਾ ਕੰਮ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਇਨ੍ਹੀਂ ਦਿਨੀਂ ਲਾਸ ਏਂਜਲਸ 'ਚ ਹਨ। ਇਸ ਦੌਰਾਨ ਨਿਕ, ਪ੍ਰਿਯੰਕਾ ਨੂੰ ਪਿਆਨੋ ਸਿਖਾ ਰਹੇ ਹਨ। ਪ੍ਰਿਯੰਕਾ ਨੇ ਹਾਲ ਹੀ ਵਿੱਚ ਦੱਸਿਆ ਕਿ ਨਿਕ ਉਨ੍ਹਾਂ ਨੂੰ ਰੋਜ਼ਾਨਾ 30-45 ਮਿੰਟ ਟ੍ਰੇਨਿੰਗ ਦਿੰਦੇ ਹਨ।
ਇਸ ਦੇ ਨਾਲ ਹੀ ਨਿਕ ਨੇ ਪ੍ਰਿਯੰਕਾ ਬਾਰੇ ਕਿਹਾ, "ਪ੍ਰਿਯੰਕਾ ਕਾਫ਼ੀ ਮਿਊਜ਼ਿਕਲ ਹਨ ਅਤੇ ਉਨ੍ਹਾਂ ਦਾ ਮਿਊਜ਼ਿਕ ਕਰੀਅਰ ਵੀ ਰਿਹਾ ਹੈ। ਉਨ੍ਹਾਂ ਨੇ ਗੀਤ ਵੀ ਗਾਏ ਹਨ। ਪਰ ਮੈਂ ਚੰਗਾ ਅਧਿਆਪਕ ਨਹੀਂ ਹਾਂ।" ਨਿਕ ਨੇ ਇਹ ਵੀ ਦੱਸਿਆ ਕੀਤਾ ਕਿ ਪ੍ਰਿਅੰਕਾ ਆਪਣੇ ਸ਼ੋਅ 'ਦੀ ਵਾਇਸ' ਵਿੱਚ ਉਨ੍ਹਾਂ ਦੀ ਬਹੁਤ ਮਦਦ ਕਰ ਰਹੀ ਹੈ ਅਤੇ ਉਹ ਇਸ ਦਾ ਅਨੰਦ ਵੀ ਲੈਂਦੀ ਹੈ।
ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਨਿਕ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਪਤਨੀ ਪ੍ਰਿਯੰਕਾ ਨਾਲ ਉਨ੍ਹਾਂ ਦਾ ਕੁਆਰੰਟੀਨ ਕਿਵੇਂ ਚੱਲ ਰਿਹਾ ਹੈ ਤਾਂ ਉਨ੍ਹਾਂ ਕਿਹਾ, "ਮੇਰੀ ਤੇ ਪ੍ਰੀ (ਪ੍ਰਿਯੰਕਾ) ਦੇ ਵਿਆਹ ਨੂੰ 1.5 ਸਾਲ ਹੋ ਗਏ ਹਨ। ਅਸੀ ਦੋਵੇਂ ਆਪਣੇ ਕੰਮ ਕਾਰਨ ਇੱਕ-ਦੂਜੇ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਪਾਉਂਦੇ ਸਨ, ਪਰ ਇਨ੍ਹਾਂ ਦਿਨੀਂ ਸਾਨੂੰ ਇੱਕ-ਦੂਜੇ ਨਾਲ ਕੁਆਲਟੀ ਟਾਈਮ ਬਿਤਾਉਣ ਦਾ ਮੌਕਾ ਮਿਲਿਆ ਹੈ।"
ਨਿਕ ਨੇ ਕਿਹਾ, "ਇਨ੍ਹੀਂ ਦਿਨੀਂ ਅਸੀਂ ਇਕੱਠੇ ਵਰਕਆਊਟ ਕਰਦੇ ਹਾਂ। ਦਿਨ 'ਚ ਆਪਣਾ ਕੰਮ ਕਰਦੇ ਹਾਂ ਅਤੇ ਫਿਰ ਰਾਤ ਨੂੰ ਅਸੀਂ ਇਕੱਠੇ ਹੁੰਦੇ ਹਾਂ ਜੋ ਕਿ ਬਹੁਤ ਹੀ ਪਿਆਰਾ ਹੈ। ਪ੍ਰਿਯੰਕਾ ਬੈਸਟ ਹੈ ਅਤੇ ਉਨ੍ਹਾਂ ਨਾਲ ਘਰ 'ਚ ਰਹਿਣਾ ਮੈਨੂੰ ਵਧੀਆ ਲੱਗ ਰਿਹਾ ਹੈ।"