ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਸ ਸਮੇਂ ਪਤੀ ਨਿੱਕ ਜੋਨਸ ਨਾਲ ਪਰਸਨਲ ਟਾਇਮ ਸਪੈਂਡ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਜੇਠ ਜੋ ਜੋਨਸ ਦੇ ਵਿਆਹ ਵਿੱਚ ਵੀ ਸ਼ਾਮਲ ਹੋਣ ਗਈ ਹੈ।
ਹਾਲ ਹੀ ਵਿੱਚ ਦੋਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ ਜੋ ਕਾਫੀ ਵਾਇਰਲ ਹੋਈਆਂ ਸਨ ਅਤੇ ਇਸੇ ਵਿਚਕਾਰ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇ ਨਿੱਕ ਨੇ ਪ੍ਰਿਅੰਕਾ ਨੂੰ ਡਿੱਗਣ ਤੋਂ ਬਚਾਇਆ।
ਹੋਇਆ ਕੁਝ ਕਿ ਪ੍ਰਿਅੰਕਾ ਅਤੇ ਨਿੱਕ ਯਾਚ 'ਤੇ ਦੋਸਤਾਂ ਨਾਲ ਕਰ ਰਹੇ ਸਨ ਪਾਰਟੀ। ਇਸੇ ਦੌਰਾਨ ਪ੍ਰਿਅੰਕਾ ਲੜਖੜਾ ਜਾਂਦੀ ਹੈ ਅਤੇ ਉਨ੍ਹਾਂ ਦੇ ਹੱਥਾਂ ਤੋਂ ਗਲਾਸ ਪਾਣੀ ਵਿੱਚ ਡਿੱਗ ਜਾਂਦਾ ਹੈ ਪਰ ਨਿੱਕ ਨੇ ਉਸੇ ਵੇਲੇ ਪ੍ਰਿਅੰਕਾ ਨੂੰ ਫੜ ਲਿਆ ਅਤੇ ਉਸ ਨੂੰ ਡਿੱਗਣ ਤੋਂ ਬਚਾਅ ਲਿਆ।
ਦੋਵਾਂ ਦੇ ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ ਪ੍ਰਿਅੰਕਾ ਛੇਤੀ ਹੀ ਬਾਲੀਵੁੱਡ ਫ਼ਿਲਮ 'ਦ ਸਕਾਈ ਇਜ ਪਿੰਕ' ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਪ੍ਰਿਅੰਕਾ, ਫਰਹਾਨ ਅਖ਼ਤਰ ਅਤੇ ਜ਼ਾਇਰਾ ਵਸੀਮ ਲੀਡ ਰੋਲ ਵਿੱਚ ਹੈ।