ਅਗਲੀ ਕਹਾਣੀ

ਦਰਸ਼ਕਾਂ ਨੂੰ ਖ਼ੂਬ ਖਿੱਚ ਰਹੀ ਹੈ ‘ਨਿੱਕਾ ਜ਼ੈਲਦਾਰ–3’, ਪਹਿਲੇ ਦਿਨ ਕਮਾਏ ਇੰਨੇ ਕਰੋੜ

ਦਰਸ਼ਕਾਂ ਨੂੰ ਖ਼ੂਬ ਖਿੱਚ ਰਹੀ ਹੈ ‘ਨਿੱਕਾ ਜ਼ੈਲਦਾਰ–3’, ਪਹਿਲੇ ਦਿਨ ਕਮਾਏ ਇੰਨੇ ਕਰੋੜ

ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਅਤੇ ਅਮਨੀਤ ਸ਼ੇਰ ਸਿੰਘ ਤੇ ਰਮਨੀਤ ਸ਼ੇਰ ਸਿੰਘ ਜਿਹੇ ਨਿਰਮਾਤਾਵਾਂ ਦੀ ਬਹੁ–ਚਰਚਿਤ ਫ਼ਿਲਮ ‘ਨਿੱਕਾ ਜ਼ੈਲਦਾਰ–3’ ਅੱਜ ਦੂਜੇ ਦਿਨ ਵੀ ਲਗਾਤਾਰ ਖ਼ੂਬ ਵੱਡੀਆਂ ਭੀੜਾਂ ਖਿੱਚ ਰਹੀ ਹੈ। ਇਸ ਦਾ ਵੱਡਾ ਕਾਰਨ ਇਸ ਫ਼ਿਲਮ ਦੇ ਹੀਰੋ ਐਮੀ ਵਿਰਕ ਹਨ।

 

 

‘ਨਿੱਕਾ ਜ਼ੈਲਦਾਰ’ ਦੇ ਨਾਂਅ ਨਾਲ ਉਹ ਪਹਿਲਾਂ ਵੀ ਦੋ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ; ਜਿਨ੍ਰਾਂ ਨੂੰ ਬਹੁਤ ਜ਼ਿਆਦਾ ਸਲਾਹਿਆ ਗਿਆ ਸੀ। ਉਨ੍ਹਾਂ ਪਹਿਲੀਆਂ ਦੋਵੇਂ ਫ਼ਿਲਮਾਂ ਦੀ ਸਫ਼ਲਤਾ ਕਾਰਨ ਹੀ ਇਹ ‘ਨਿੱਕਾ ਜ਼ੈਲਦਾਰ–3’ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਸਫ਼ਲ ਹੋ ਰਹੀ ਹੈ।

 

 

ਉਂਝ ਬਹੁਤ ਸਾਰੇ ਦਰਸ਼ਕਾਂ ਦਾ ਕਹਿਣਾ ਹੈ ਕਿ ਇਹ ਫ਼ਿਲਮ ‘ਨਿੱਕਾ ਜ਼ੈਲਦਾਰ’ ਲੜੀ ਦੀਆਂ ਪਹਿਲੀਆਂ ਫ਼ਿਲਮਾਂ ਦੇ ਮੁਕਾਬਲੇ ਬਹੁਤ ਢਿੱਲੀ ਹੈ। ਇਸ ਦੇ ਬਾਵਜੂਦ ਇਹ ਤਾਜ਼ਾ ਫ਼ਿਲਮ ਪੰਜਾਬ ਵਿੱਚ ਪ੍ਰਚਲਿਤ ਬਾਬਿਆਂ ਦੇ ਡੇਰਿਆਂ ਤੇ ਵਹਿਮਾਂ–ਭਰਮਾਂ ਦੀ ਸਮੱਸਿਆ ਨੂੰ ਉਭਾਰਨ ਵਿੱਚ ਖ਼ੂਬ ਸਫ਼ਲ ਰਹੀ ਹੈ।

ਦਰਸ਼ਕਾਂ ਨੂੰ ਖ਼ੂਬ ਖਿੱਚ ਰਹੀ ਹੈ ‘ਨਿੱਕਾ ਜ਼ੈਲਦਾਰ–3’, ਪਹਿਲੇ ਦਿਨ ਕਮਾਏ ਇੰਨੇ ਕਰੋੜ

 

ਇਹ ਫ਼ਿਲਮ ਇਨ੍ਹਾਂ ਅਖੌਤੀ ਬਾਬਿਆਂ ਦਾ ਭਾਂਡਾ ਚੁਰਾਹੇ ’ਚ ਭੰਨਦੀ ਹੈ। ਫ਼ਿਲਮ ਵਿੱਚ ਕਈ ਵਾਰ ਦਰਸ਼ਕਾਂ ਨੂੰ ਵਹਿਮਾਂ–ਭਰਮਾਂ, ਭੂਤਾਂ–ਪ੍ਰੇਤਾਂ ਤੇ ਅਖੌਤੀ ਬਾਬਿਆਂ ਦੇ ਚੱਕਰਾਂ ਵਿੱਚੋਂ ਨਿੱਕਲਣ ਦਾ ਸਿੱਧਾ ਤੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ। ਪਰ ਇਹ ਸੁਨੇਹਾ ਦਿੰਦੇ ਸਮੇਂ ਇਹ ਫ਼ਿਲਮ ਨਾਅਰੇਬਾਜ਼ੀ ਵੱਧ ਹੋ ਨਿੱਬੜੀ ਹੈ।

 

 

ਵਾਇਆਕੌਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਐਮੀ ਵਿਰਕ ਦਾ ਸਾਥ ਵਾਮਿਕਾ ਗੱਬੀ, ਸੋਨੀਆ ਕੌਰ, ਨਿਰਮਲ ਰਿਸ਼ੀ, ਹਰਦੀਪ ਗਿੱਲ, ਸਰਦਾਰ ਸੋਹੀ, ਗੁਰਮੀਤ ਸਾਜਨ ਤੇ ਜਗਦੀਪ ਰੰਧਾਵਾ ਨੇ ਬਾਖ਼ੂਬੀ ਦਿੱਤਾ ਹੈ।

ਦਰਸ਼ਕਾਂ ਨੂੰ ਖ਼ੂਬ ਖਿੱਚ ਰਹੀ ਹੈ ‘ਨਿੱਕਾ ਜ਼ੈਲਦਾਰ–3’, ਪਹਿਲੇ ਦਿਨ ਕਮਾਏ ਇੰਨੇ ਕਰੋੜ

 

ਸਾਰੇ ਕਲਾਕਾਰਾਂ ਨੇ ਵਧੀਆ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਇਸ ਫ਼ਿਲਮ ਨੇ ਕੱਲ੍ਹ ਸ਼ੁੱਕਰਵਾਰ ਨੂੰ ਪਹਿਲੇ ਦਿਨ ਪੰਜਾਬ ਵਿੱਚ ਢਾਈ ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੇ ਉਂਝ ਸਮੁੱਚੇ ਵਿਸ਼਼ਵ ਵਿੱਚ ਇਸ ਦੀ ਕਮਾਈ 10 ਕਰੋੜ ਰੁਪਏ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nikka Zaildar-3 is attracting audiences abundantly first day collection