ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਸ਼ੀ ਕਪੂਰ ਨੂੰ ਮਿਲਣ ਲਈ ਨੀਤਾ ਅਤੇ ਮੁਕੇਸ਼ ਅੰਬਾਨੀ ਪੁੱਜੇ ਨਿਊਯਾਰਕ

ਰਿਸ਼ੀ ਕਪੂਰ  (Rishi Kapoor) ਪਿਛਲੇ ਕੁਝ ਸਮੇਂ ਤੋਂ ਨਿਊਯਾਰਕ ਵਿੱਚ ਕੈਂਸਰ ਤੇ ਹੋਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ। ਬੇਸ਼ੱਕ ਉਹ ਦੇਸ਼ ਤੋਂ ਬਹੁਤ ਦੂਰ ਹੈ ਪਰ ਉਨ੍ਹਾਂ ਨਾਲ ਮਿਲਣ ਲਈ ਰਿਸ਼ਤੇਦਾਰ ਅਤੇ ਦੋਸਤ ਅਕਸਰ ਜਾਂਦੇ ਰਹਿੰਦੇ ਹਨ। ਇਸ ਦੀ ਜਾਣਕਾਰੀ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਸਾਨੂੰ ਆਪਣੀ ਸੋਸ਼ਲ ਸਾਈਟ ਤੋਂ ਦਿੱਤੀ ਰਹਿੰਦੀ ਹੈ।

 

ਹਾਲ ਹੀ ਵਿੱਚ ਰਿਸ਼ੀ ਕਪੂਰ ਨੂੰ ਮਿਲਣ ਲਈ ਬਾਲੀਵੁੱਡ ਤੋਂ ਦੀਪਿਕਾ ਪਾਦੁਕੋਣ, ਸ਼ਾਹਰੁਖ ਖ਼ਾਨ, ਬੋਮਨ ਈਰਾਨੀ ਅਤੇ ਵਿੱਕੀ ਕੌਸ਼ਲ ਗਏ ਸਨ। ਇਸੇ ਦੌਰਾਨ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੇਤਾ ਅੰਬਾਨੀ ਨੇ ਵੀ ਰਿਸ਼ੀ ਕਪੂਰ ਨਾਲ ਮੁਲਾਕਾਤ ਕੀਤੀ।

 

 

 

 

ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।  ਨੀਤੂ ਨੇ ਆਪਣੇ Instagram 'ਤੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੂਜੀ ਤਸਵੀਰ ਵਿਚ ਰਿਸ਼ੀ ਦੀ ਭੈਣ ਰਿਤੂ ਨੰਦਾ ਵੀ ਦੇਖ ਰਹੀ ਹੈ।

 

ਰਿਸ਼ੀ ਦੇ ਨਾਲ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੀਤੂ ਨੇ ਲਿਖਿਆ ਹੈ--ਕੁੱਝ ਲੋਕ ਤੁਹਾਨੂੰ ਤਸੱਲੀ ਅਤੇ ਮਾਨਸਿਕ ਸ਼ਾਂਤੀ ਦੇਣ ਲਈ ਆਉਂਦੇ ਹਨ। ਤੁਹਾਡੇ ਸਪੋਰਟ ਲਈ ਸ਼ੁਕਰੀਆ ਮਿਸਟਰ ਅਤੇ ਮਿਸਜ਼ ਅੰਬਾਨੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nita Ambani and Mukesh Ambani visit Rishi Kapoor and Neetu Kapoor in New York