ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਦੀ ਇਸ ਕਾਰ ਨੂੰ ਨਹੀਂ ਮਿਲ ਰਿਹੈ ਖਰੀਦਾਰ!

ਅਮਿਤਾਭ ਬੱਚਨ ਦੀ ਕਾਰ

ਅਮਿਤਾਭ ਬੱਚਨ ਦੀ ਇੱਕ ਝਲਕ ਦੇਖਣ ਲਈ ਵੈਸੇ ਤਾਂ ਉਨ੍ਹਾਂ ਦੇ ਚਹੇਤੇ ਸਦਾ ਹੀ ਉਡੀਕ 'ਚ ਰਹਿੰਦੇ ਹਨ ਪਰ ਇਸ ਸਮੇਂ ਬਿੱਗ ਬੀ ਦੁਆਰਾ ਕਿਸੇ ਸਮੇਂ ਵਰਤੀ ਗਈ ਇੱਕ ਕਾਰ ਸੈਕਿੰਡ ਹੈਂਡ ਮਾਰਕਿਟ 'ਚ ਮਹੀਨਿਆਂ ਬੱਧੀ ਧੂੜ ਖਾ ਰਹੀ ਹੈ ਜਦਕਿ ਇਸ ਕਾਰ ਨੂੰ ਹਾਲੇ ਤੱਕ ਕੋਈ ਵੀ ਖਰੀਦਾਰ ਨਹੀਂ ਮਿਲ ਸਕਿਆ ਹੈ।


ਬ੍ਰਿਟਿਸ਼ ਕੰਪਨੀ ਦੀ ਲਗਜ਼ਰੀ ਐਸਯੂਵੀ ਰੇਂਜ ਰੋਵਰ ਵੋਗ ਆਟੋਬਾਓਗ੍ਰਾਫੀ ਜਿਸ ਨੂੰ ਕਦੇ ਅਮਿਤਾਭ ਬੱਚਨ ਨੇ ਵਰਤਿਆ ਅਤੇ ਵੇਚ ਦਿੱਤਾ ਸੀ, ਇੱਕ ਵਾਰ ਮੁੜ ਤੋਂ ਵਿਕਣ ਲਈ ਪਿਛਲੇ ਕਈ ਮਹੀਨਿਆਂ ਤੋਂ ਵਿਕਣ ਲਈ ਕਾਰ ਬਾਜ਼ਾਰ 'ਚ ਖੜੀ ਹੈ। 


ਜਾਣਕਾਰੀ ਮੁਤਾਬਕ ਇਸ ਕਾਰ ਨੂੰ ਵੇਚਣ ਲਈ ਇੱਕ ਵੈਬਸਾਈਟ ਤੇ ਦਿੱਤੇ ਗਏ ਵਿਗਿਆਪਨ 'ਚ ਕਾਰ ਦੇ ਮੌਜੂਦਾ ਮਾਲਕ ਨੇ ਦੱਸਿਆ ਹੈ ਕਿ ਇਸ ਕਾਰ ਦੇ ਸਾਬਕਾ ਮਾਲਕ ਜੋ ਕਿ ਅਮਿਤਾਭ ਬੱਚਨ ਸਨ, ਮਗਰੋਂ ਵੀ ਇਸ ਗੱਡੀ ਨੂੰ ਹਾਲੇ ਤੱਕ ਨਵਾਂ ਮਾਲਕ ਨਹੀਂ ਨਸੀਬ ਹੋਇਆ ਹੈ। ਮੌਜੂਦਾ ਮਾਲਕ ਨੇ ਇਸ ਕਾਰ ਦਾ ਮੁੱਲ ਲਗਭਗ 24 ਲੱਖ ਰੁਪਏ ਰੱਖਿਆ ਹੈ ਜਦਕਿ ਕਾਰ ਦੀ ਹਾਲਤ ਹਾਲੇ ਵੀ ਕਾਫੀ ਚੰਗੀ ਦੱਸੀ ਗਈ ਹੈ। ਇਹ ਕਾਰ ਹੁਣ ਤੱਕ 35000 ਕਿਲੋਮੀਟਰ ਹੀ ਚੱਲ ਸਕੀ ਹੈ।

 

13 ਸਾਲ ਪੁਰਾਣੀ ਹੋ ਚੁੱਕੀ ਇਸ ਪਟਰੋਲ ਕਾਰ ਦੀ ਬਣਾਈ ਵੀ ਕੰਪਨੀ ਨੇ ਬੰਦ ਕਰ ਦਿੱਤੀ ਹੈ। ਹੋਰ ਤਾਂ ਹੋਰ ਕਾਰ ਦੀ ਮੰਗੀ ਜਾ ਰਹੀ ਲੋੜ ਤੋਂ ਵੱਧ ਕੀਮਤ ਦੇ ਨਾਲ-ਨਾਲ ਜੇਕਰ ਇਸ ਕਾਰ ਦਾ ਕੋਈ ਸਾਮਾਨ ਖਰਾਬ ਹੁੰਦਾ ਹੈ ਤਾਂ ਉਸ ਨੂੰ ਬਾਹਰਲੇ ਮੁਲਕ ਤੋਂ ਹੀ ਮੰਗਵਾਉਣਾ ਹੀ ਵੱਡਾ ਖਰਚੀਲਾ ਕੰਮ ਹੈ। ਇਸ ਦੇ ਨਾਲ ਹੀ ਇਸ ਕਾਰ ਦੀ ਵਾਰੰਟੀ ਵੀ ਖਤਮ ਹੋ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no buyer for the amitabh bachan s range rover car