ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਸਿਨੇਮਾ ’ਚ ਗੰਭੀਰ ਫ਼ਿਲਮਾਂ ਦੀ ਕੋਈ ਘਾਟ ਨਹੀਂ: ਦਿਲਜੀਤ ਦੋਸਾਂਝ, ਨੀਰੂ ਬਾਜਵਾ

ਪੰਜਾਬੀ ਸਿਨੇਮਾ ’ਚ ਗੰਭੀਰ ਫ਼ਿਲਮਾਂ ਦੀ ਕੋਈ ਘਾਟ ਨਹੀਂ: ਦਿਲਜੀਤ ਦੋਸਾਂਝ, ਨੀਰੂ ਬਾਜਵਾ

ਪੰਜਾਬੀ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮ ‘ਛੜਾ’ (Shadaa) ਦੀ ਪ੍ਰੋਮੋਸ਼ਨ ਲਈ ਖ਼ਾਸ ਤੌਰ ’ਤੇ ਚੰਡੀਗੜ੍ਹ ਪੁੱਜੇ। ਇਹ ਫ਼ਿਲਮ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ।

 

 

ਇਸ ਮੌਕੇ ਦੋਵੇਂ ਕਲਾਕਾਰਾਂ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ, ਉਸੇ ਗੱਲਬਾਤ ਦੇ ਕੁਝ ਖ਼ਾਸ ਅੰਸ਼:

 

ਤੁਸੀਂ ਇੱਕ ਫ਼ਿਲਮ ਨੂੰ ਕਿਵੇਂ ਚੁਣਦੇ ਹੋ ਕਿ ਤੁਸੀਂ ਉਸ ਵਿੱਚ ਕੰਮ ਕਰਨਾ ਹੈ ਜਾਂ ਨਹੀਂ?

 

ਦਿਲਜੀਤ: ਜੇ ਟੀਮ ਵਧੀਆ ਹੋਵੇ, ਤਾਂ ਮੈਂ ਉਹ ਫ਼ਿਲਮ ਜ਼ਰੂਰ ਕਰਦਾ ਹਾਂ। ਮਿਸਾਲ ਦੇ ਤੌਰ ’ਤੇ ਮੈਂ ਫ਼ਿਲਮ ‘ਛੜਾ’ ’ਚ ਵਿਆਹਾਂ ਮੌਕੇ ਤਸਵੀਰਾਂ ਖਿੱਚਣ ਵਾਲਾ ਫ਼ੋਟੋਗ੍ਰਾਫ਼ਰ ਹਾਂ। ਇਸ ਕਾਰੋਬਾਰ ਵਿੱਚ ਮੇਰੇ ਬਹੁਤ ਸਾਰੇ ਦੋਸਤ ਹਨ। ਇਸ ਲਈ ਮੈਨੂੰ ਲੱਗਾ ਕਿ ਇਹ ਫ਼ਿਲਮ ਕਰਨਾ ਵਧੀਆ ਰਹੇਗਾ।

 

ਨੀਰੂ: ਮੇਰੇ ਲਈ ਸਕ੍ਰਿਪਟ ਤੇ ਟੀਮ ਦੀ ਜ਼ਿਆਦਾ ਅਹਿਮੀਅਤ ਹੈ। ਚੰਗੀਆਂ ਕਹਾਣੀਆਂ ਦਰਸ਼ਕਾਂ ਨੂੰ ਵਧੇਰੇ ਚੰਗੀਆਂ ਲੱਗਦੀਆਂ ਹਨ। ਇਸੇ ਲਈ ਮੈਨੂੰ ਜਦੋਂ ‘ਛੜਾ’ ਲਈ ਕਾੱਲ ਆਈ, ਤਾਂ ਮੈਂ ਸੋਚਿਆ ਕਿ ਪੁਰਾਣੇ ਦੋਸਤਾਂ ਨਾਲ ਇੱਕ ਵਾਰ ਫਿਰ ਕੰਮ ਕਰਨ ਦੇ ਮੌਕੇ ਦਾ ਲਾਹਾ ਲਿਆ ਜਾਵੇ।

 

 

ਕੀ ਭਾਰਤ ਤੇ ਵਿਦੇਸ਼ਾਂ ’ਚ ਪੰਜਾਬੀ ਸਿਨੇਮਾ ਦੀ ਪਹੁੰਚ ਵਧੀ ਹੈ?

 

ਦਿਲਜੀਤ: ਚੰਗਾ ਨਿਰਦੇਸ਼ਨ, ਵਧੀਆ ਅਦਾਕਾਰੀ ਤੇ ਚੰਗੀ ਕਹਾਣੀ ਨਾਲ ਹੀ ਗੱਲ ਬਣਦੀ ਹੈ। ਹੁਣ ਲੋਕ ਵਿਦੇਸ਼ਾਂ ਵਿੱਚ ਬਹਿ ਕੇ ਵੀ ਨੈੱਟਫ਼ਲਿਕਸ, ਐਮੇਜ਼ੌਨ ਪ੍ਰਾਈਮ ਜਿਹੇ ਮੰਚਾਂ ਉੱਤੇ ਸਾਡੀਆਂ ਫ਼ਿਲਮਾਂ ਵੇਖ ਸਕਦੇ ਹਨ। ਉਸ ਨਾਲ ਪ੍ਰਸ਼ੰਸਕਾਂ ਦਾ ਆਧਾਰ ਵਧਿਆ ਹੈ।

 

 

ਕੀ ਪੰਜਾਬੀ ਫ਼ਿਲਮ ਉਦਯੋਗ ਵਿੱਚ ਗੰਭੀਰ ਸਿਨੇਮਾ ਦੀ ਘਾਟ ਹੈ?

 

ਨੀਰੂ: ਨਹੀਂ ਇਹ ਇੱਕ ਮਿੱਥ ਹੈ…ਇੱਕ ਪੁਰਾਣੀ ਧਾਰਨਾ ਹੈ। ਬਹੁਤ ਸਾਰੇ ਗੰਭੀਰ ਮੁੱਦੇ ਪੰਜਾਬੀ ਸਿਨੇਮਾ ’ਚ ਉਠਾਏ ਜਾ ਰਹੇ ਹਨ। ਉਹ ਮੁੱਦਿਆਂ ਵਾਲੀਆਂ ਫ਼ਿਲਮਾਂ ਪ੍ਰਵਾਨ ਵੀ ਹੋ ਰਹੀਆਂ ਹਨ, ਉਨ੍ਹਾਂ ਦੀ ਸ਼ਲਾਘਾ ਵੀ ਹੋ ਰਹੀ ਹੈ ਤੇ ਲੋਕ ਉਨ੍ਹਾਂ ਨੂੰ ਇਨਾਮ ਵੀ ਦੇ ਰਹੇ ਹਨ।

 

ਦਿਲਜੀਤ: ਮੇਰੀ ਭੂਮਿਕਾ ਦੀ ਸਭ ਤੋਂ ਵੱਧ ਸ਼ਲਾਘਾ ਇੱਕ ਗੰਭੀਰ ਫ਼ਿਲਮ ‘ਪੰਜਾਬ 1984’ ਲਈ ਹੋਈ ਹੈ। ਇਸ ਲਈ ਇਹ ਸਹੀ ਨਹੀਂ ਹੈ ਕਿ ਪੰਜਾਬੀ ਫ਼ਿਲਮਾਂ ’ਚ ਗੰਭੀਰਤਾ ਦੀ ਘਾਟ ਹੈ।

 

[ ਜਾਰੀ – Contd. –– ਇਸ ਇੰਟਰਵਿਊ ਦਾ ਅਗਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ। To read the next part of Interview, please click here ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No lack of Serious Films in Punjabi Cinema Diljit Dosanjh Neeru Bajwa