ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਜਾਂ ਸਚਿਨ ਨਹੀਂ, ਜਾਣੋ ਕੌਣ ਹੈ ਦੀਪਿਕਾ ਪਾਦੁਕੋਣ ਦਾ ਫੇਵਰੇਟ ਕ੍ਰਿਕਟਰ

ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਸਪੋਰਟਸ ਬੈਕਗਰਾਊਂਡ ਤੋਂ ਹੈ। ਉਨ੍ਹਾਂ ਦੇ ਪਿਤਾ ਪ੍ਰਕਾਸ਼ ਪਾਦੁਕੋਣ ਭਾਰਤ ਦੇ ਸੱਭ ਤੋਂ ਸਫਲ ਬੈਡਮਿੰਟਨ ਖਿਡਾਰੀਆਂ 'ਚ ਸ਼ਾਮਲ ਰਹਿ ਚੁੱਕੇ ਹਨ। ਦੀਪਿਕਾ ਨੂੰ ਕ੍ਰਿਕਟ 'ਚ ਕਾਫੀ ਦਿਲਚਸਪੀ ਰਹੀ ਹੈ। ਹਾਲ ਹੀ 'ਚ ਦੀਪਿਕਾ ਦੀ ਫਿਲਮ 'ਛਪਾਕ' ਦਾ ਟ੍ਰੇਲਰ ਰੀਲੀਜ਼ ਹੋਇਆ ਹੈ। ਫਿਲਮ ਦੀ ਪ੍ਰਮੋਸ਼ਨ 'ਚ ਜੁਟੀ ਦੀਪਿਕਾ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤੀਜੇ ਟੀ20 ਕੌਮਾਂਤਰੀ ਮੈਚ ਤੋਂ ਪਹਿਲਾਂ ਸਟਾਰ ਸਪੋਰਟਸ ਦੇ ਪ੍ਰੀ-ਸ਼ੋਅ 'ਚ ਸ਼ਾਮਲ ਹੋਈ ਸੀ।
 

ਇਸ ਵਿਚਕਾਰ ਉਨ੍ਹਾਂ ਨੇ ਆਪਣੇ ਫੇਵਰੇਟ ਕ੍ਰਿਕਟਰ ਦੇ ਨਾਂ ਦਾ ਖੁਲਾਸਾ ਕੀਤਾ। ਦੀਪਿਕਾ ਨੇ ਕਿਹਾ ਕਿ ਰਾਹੁਲ ਦ੍ਰਾਵਿਡ ਉਨ੍ਹਾਂ ਦੇ ਆਲ ਟਾਈਮ ਫੇਵਰੇਟ ਕ੍ਰਿਕਟਰ ਹਨ। ਦੀਪਿਕਾ ਨੇ ਕਿਹਾ, "ਮੇਰੇ ਆਲ ਟਾਈਮ ਫੇਵਰੇਟ ਕ੍ਰਿਕਟਰ ਰਾਹੁਲ ਦ੍ਰਾਵਿਡ ਹਨ। ਮੇਰੇ ਲਈ ਜ਼ਿਆਦਾਤਰ ਆਈਡਲ ਖਿਡਾਰੀ ਉਹ ਨਹੀਂ ਹਨ, ਜਿਨ੍ਹਾਂ ਨੇ ਖੇਡ 'ਚ ਕੁੱਝ ਖਾਸ ਕੀਤਾ ਹੋਵੇ, ਸਗੋਂ ਉਹ ਖੇਡ ਦੇ ਬਾਹਰ ਕਿਸ ਤਰ੍ਹਾਂ ਖੁਦ ਨੂੰ ਰੱਖਦੇ ਹਨ, ਮੈਂ ਉਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹਾਂ। ਮੇਰੇ ਲਈ ਉਹ ਅਜਿਹੇ ਇਨਸਾਨ ਹਨ ਜਿਨਾਂ ਨੂੰ ਮੈਂ ਐਡਮਾਇਰ ਕ ਰਦੀ ਹਾਂ ਅਤੇ ਜਿਨ੍ਹਾਂ ਵਰਗੀ ਬਣਨਾ ਚਾਹੁੰਦੀ ਹਾਂ।"
 

ਦੀਪਿਕਾ ਨੇ ਕਿਹਾ, "ਅਸੀ ਆਪਣੀ ਫਿਜੀਕਲ ਸਟਰੈਂਥ 'ਤੇ ਕਿੰਨਾ ਧਿਆਨ ਦਿੰਦੇ ਹਾਂ... ਮੈਂਟਲ ਅਤੇ ਫਿਜੀਕਲ ਸਟਰੈਂਥ ਦੋਵੇਂ ਜ਼ਰੂਰੀ ਹੈ। ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਰੀਰ ਤੁਹਾਡੇ ਦਿਮਾਗ ਦੇ ਨਾਲ ਨਹੀਂ ਚੱਲ ਰਿਹਾ। ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਦਿਮਾਗ ਕਿਵੇਂ ਕੰਮ ਰਿਹਾ ਹੈ ਇਹ ਜ਼ਰੂਰੀ ਹੁੰਦਾ ਹੈ। ਤਾਂ ਮੈਂਟਲ ਸਟਰੈਂਥ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no virat kohli no sachin tendulkar Deepika Padukone Reveals Rahul Dravid is Her All Time Favourite Cricketer