ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਮੋ ਡਿਸੂਜ਼ਾ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

ਫ਼ਿਲਮ ਨਿਰਮਾਤਾ ਅਤੇ ਮਸ਼ਹੂਰ ਕੋਰੀਓਗ੍ਰਾਫ਼ਰ ਰੇਮੋ ਡਿਸੂਜ਼ਾ ਵਿਰੁਧ ਗਾਜ਼ੀਆਬਾਦ ਦੀ ਅਦਾਲਤ ਵੱਲੋਂ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ। ਸਿਹਾਨੀ ਗੇਟ ਥਾਣੇ ਵਿੱਚ 2016 ਵਿੱਚ ਦਰਜ ਇੱਕ ਕੇਸ ਵਿੱਚ ਏਸੀਜੇਐਮ ਅਸ਼ਟਮ ਦੀ ਅਦਾਲਤ ਨੇ ਐਨਸੀਡਬਿਲਊ ਜਾਰੀ ਕੀਤਾ ਹੈ।

 

ਰਾਜਨਗਰ ਵਿੱਚ ਰਹਿਣ ਵਾਲੇ ਸਤੇਂਦਰ ਤਿਆਗੀ ਨੇ ਰੇਮੋ ਨਾਲ ‘ਅਮਰ ਮਸਟ ਡਾਈ’ ਨਾਮ ਦੀ ਫ਼ਿਲਮ ਬਣਾਈ ਸੀ। ਇਸ ਫ਼ਿਲਮ 'ਚ ਖ਼ਰਚੇ ਗਏ 5 ਕਰੋੜ ਰੁਪਏ ਦੇ ਮਾਮਲੇ 'ਚ ਸਤੇਂਦਰ ਨੇ ਧੋਖਾਧੜੀ ਦਾ ਕੇਸ ਦਾਇਰ ਕੀਤਾ ਸੀ।

 

ਰੇਮੋ ਡਿਸੂਜ਼ਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ 'ਸਟ੍ਰੀਟ ਡਾਂਸਰ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਵਿੱਚ ਵਰੁਣ ਧਵਨ, ਸ਼ਰਧਾ ਕਪੂਰ ਮੁੱਖ ਭੂਮਿਕਾ ਵਿੱਚ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:non bailable warrant issue against remo d souza