ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਫਿਲਮ 'ਸਟ੍ਰੀਟ ਡਾਂਸਰ 3ਡੀ' ਦੇ ਗੀਤ 'ਗਰਮੀ' 'ਚ ਆਪਣੇ ਡਾਂਸ ਸਟਾਈਲ ਅਤੇ ਮੂਵਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫਿਲਮ ਵਿੱਚ ਨੋਰਾ ਦੇ ਹੇਅਰ ਸਟਾਈਲ 'ਤੇ 2.5 ਲੱਖ ਰੁਪਏ ਖਰਚ ਹੋਏ ਹਨ।
ਦਰਅਸਲ, ਨੋਰਾ ਨੇ ਮੀਡੀਆ ਏਜੰਸੀ ਨੂੰ ਦੱਸਿਆ, "ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਸਾਨੂੰ ਦੁਬਈ 'ਚ ਪਨੀਟੇਲ ਰਿਵਾਜ਼ ਬਾਰੇ ਪਤਾ ਲੱਗਿਆ।"
ਨੋਰਾ ਨੇ ਕਿਹਾ, "ਮੈਂ ਅਤੇ ਮਾਰਸੈਲੋ (ਵਾਲ ਅਤੇ ਮੇਕਅਪ ਸਟਾਈਲਿਸਟ) ਨੂੰ ਇੱਕ ਅਜਿਹਾ ਮੈਨੂਫੈਕਚਰ ਮਿਲਿਆ, ਜਿਸ ਨੇ ਮੇਰੀ ਮੰਗ ਮੁਤਾਬਿਕ ਪੋਨੀਟੇਲ ਬਣਾਈ। ਅਸੀਂ ਚਾਹੁੰਦੇ ਸੀ ਕਿ ਸ਼ਰਧਾ ਦੇ ਨਾਲ ਫੇਸ-ਆਫ ਸੀਨ ਦੀ ਸ਼ੂਟਿੰਗ ਦੌਰਾਨ ਪੋਨੀਟੇਲ ਲੰਬੀ ਅਤੇ ਸੰਘਣੀ ਹੋਵੇ, ਜਿਸ ਨਾਲ ਚੰਗਾ ਪ੍ਰਭਾਵ ਪਵੇਗਾ।"
ਨੋਰਾ ਦੀ ਪੋਨੀਟੇਲ ਬਣਾਉਣ ਲਈ ਅਸਲੀ 500 ਗ੍ਰਾਮ ਵਾਲਾਂ ਦੀ ਵਰਤੋਂ ਕੀਤੀ ਗਈ ਸੀ। 'ਸਟ੍ਰੀਟ ਡਾਂਸਰ 3ਡੀ' ਅੱਜ ਸਿਨਮਾ ਘਰਾਂ 'ਚ ਰਿਲੀਜ਼ ਹੋ ਗਈ ਹੈ।
ਜ਼ਿਕਰਯੋਗ ਹੈ ਕਿ 'ਸਟ੍ਰੀਟ ਡਾਂਸਰ 3ਡੀ' ਵਿੱਚ ਵਰੁਣ ਧਵਨ, ਸ਼ਰਧਾ ਕਪੂਰ ਅਤੇ ਨੋਰਾ ਫਤੇਹੀ ਲੀਡ ਰੋਲ 'ਚ ਹਨ। ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਟ੍ਰੇਡ ਐਨਾਲਿਸਟ ਗਿਰੀਸ਼ ਜੌਹਰ ਨੇ ਕਿਹਾ ਕਿ ਫਿਲਮ ਪਹਿਲੇ ਦਿਨ 15 ਕਰੋੜ ਦੀ ਕਮਾਈ ਕਰ ਸਕਦੀ ਹੈ।