ਆਪਣੇ ਡਾਂਸ ਨਾਲ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਨੋਰਾ ਫਤਿਹੀ ਦੇ ਕਰਿਆ ਦਾ ਸਭ ਤੋਂ ਚੰਗਾ ਦੌਰ ਚਲ ਰਿਹਾ ਹੈ। ਨੋਰਾ ਨੇ ਆਪਣੇ ਡਾਂਸ ਦੀ ਕਲਾ ਨਾਲ ਫਿਲਮ ਸਤਿਆਮੇਵ ਜੈਯਤੇ ਦੇ ਗੀਤ ਦਿਲਬਰ ਅਤੇ ਫਿਲਮ ਬਾਟਲਾ ਹਾਊਸ ਦੇ ਗੀਤ ਓ ਸਾਕੀ-ਸਾਕੀ ਤੋਂ ਲੋਕਾਂ ਦਾ ਰੱਜ ਕੇ ਮੰਨੋਰੰਜਨ ਕੀਤਾ। ਪਰ ਕੁਝ ਸਾਲ ਪਹਿਲਾਂ ਨੋਰਾ ਦੇ ਹਾਲਾਤ ਅੱਜ ਤੋਂ ਕਾਫੀ ਵੱਖ ਸਨ।
ਕੈਨੇਡਾ ਦੀ ਨੋਰਾ ਨੇ ਇਕ ਵੈਬਸਾਈਟ ਪਿੰਕਵਿਲਾ ਨੂੰ ਦਿੱਤੇ ਇੰਟਰਵੀਊ ਚ ਕਿਹਾ, ਭਾਰਤ ਚ ਵਿਦੇਸ਼ੀਆਂ ਦਾ ਜੀਵਨ ਮੁ਼ਸ਼ਕਲਾਂ ਭਰਿਆ ਹੈ। ਕੁਝ ਧੋਖੇਬਾਜ਼ ਲੋਕ ਸਾਡਾ ਸਾਰਾ ਪੈਸਾ ਲੈ ਲੈਂਦੇ ਹਨ। ਮੈਨੂੰ ਯਾਦ ਹੈ ਕਿ ਮੇਰੀ ਪਹਿਲੀ ਏਜੰਸੀ ਜਿਹੜੀ ਮੈਨੂੰ ਕੈਨੇਡਾ ਤੋਂ ਇੱਥੇ ਲੇ ਕੇ ਆਈ ਸੀ, ਉਹ ਕਾਫੀ ਤੇਜ਼ ਲੋਕ ਨਿਕਲੇ ਸਨ।
ਨੋਰਾ ਨੇ ਅੱਗੇ ਕਿਹਾ, ਮੈਨੂੰ ਅਜਿਹੀ ਨਹੀਂ ਲੱਗਦਾ ਸੀ ਕਿ ਮੈਨੂੰ ਸਹੀ ਢੰਗ ਨਾਲ ਹੁਕਮ ਦਿੱਤੇ ਜਾ ਰਹੇ ਹਨ। ਉਦੋਂ ਮੈਂ ਫੈਸਲਾ ਕੀਤਾ ਕਿ ਮੈਂ ਅਜਿਹੇ ਲੋਕਾਂ ਤੋਂ ਆਪਣੇ ਰਸਤੇ ਵੱਖ ਕਰ ਲਵਾਂਗੀ। ਫਿਰ ਇਕ ਦਿਨ ਉਨ੍ਹਾਂ ਲੋਕਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡਾ ਪੈਸਾ ਵਾਪਸ ਨਹੀਂ ਕਰਾਂਗੇ। ਉਦੋਂ ਮੈਂ ਆਪਣੇ ਪ੍ਰਚਾਰ ਦੁਆਰਾ ਕਮਾਏ ਗਏ 20 ਲੱਖ ਰੁਪਏ ਗਵਾ ਦਿੱਤੇ ਸਨ।
ਨੋਰਾ ਨੇ ਦਸਿਆ ਕਿ ਉਹ ਲੋਕ ਉਨ੍ਹਾਂ ਦੀ ਭਾਸ਼ਾ ਤੇ ਵਤੀਰੇ ਨੂੰ ਲੈ ਕੇ ਮੈਨੂੰ ਕਾਫੀ ਪ੍ਰੇਸ਼ਾਨ ਕਰਦੇ ਸਨ।
.