ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹੁਣ ਰਿਤਿਕ ਰੌਸ਼ਨ ਦੀ ‘ਸੁਪਰ–30’ ਨੂੰ ਮਿਲੇਗਾ ਟੀਮ ਇੰਡੀਆ ਦੀ ਹਾਰ ਦਾ ਲਾਹਾ?

ਕੀ ਹੁਣ ਰਿਤਿਕ ਰੌਸ਼ਨ ਦੀ ‘ਸੁਪਰ–30’ ਨੂੰ ਮਿਲੇਗਾ ਟੀਮ ਇੰਡੀਆ ਦੀ ਹਾਰ ਦਾ ਲਾਹਾ?

ਹੁਣ ਤੱਕ ਇਹੋ ਮੰਨਿਆ ਜਾ ਰਿਹਾ ਸੀ ਕਿ ਇਸ ਸ਼ੁੱਕਰਵਾਰ ਨੂੰ ਜਦੋਂ ਰਿਤਿਕ ਰੌਸ਼ਨ ਦੀ ਫ਼ਿਲਮ ‘ਸੁਪਰ–30’ ਰਿਲੀਜ਼ ਹੋਵੇਗੀ, ਤਾਂ ਜ਼ਿਆਦਾਤਰ ਭਾਰਤੀ ਦਰਸ਼ਕ ਇੰਗਲੈਂਡ ’ਚ ਚੱਲ ਰਹੇ ਵਿਸ਼ਵ ਕ੍ਰਿਕੇਟ ਕੱਪ ਵੇਖਣ ਵਿੱਚ ਰੁੱਝੇ ਹੋਣਗੇ ਪਰ ਹੁਣ ਜਦੋਂ ਭਾਰਤੀ ਟੀਮ ਨਿਊ ਜ਼ੀਲੈਂਡ ਤੋਂ ਹਾਰ ਗਈ ਹੈ, ਤਦ ਇਸ ਦਾ ਸਿੱਧਾ ਫ਼ਾਇਦਾ ਹੁਣ ਰਿਤਿਕ ਰੌਸ਼ਨ ਦੀ ਫ਼ਿਲਮ ਤੇ ਉਸ ਦੇ ਨਿਰਮਾਤਾਵਾਂ ਨੂੰ ਹੋਵੇਗਾ।

 

 

ਵਿਸ਼ਵ ਕੱਪ ਦਾ ਫ਼ਾਈਨਲ ਮੁਕਾਬਲਾ ਭਾਵੇਂ ਐਤਵਾਰ ਨੂੰ ਹੋਣਾ ਹੈ ਪਰ ਜ਼ਿਆਦਾਤਰ ਭਾਰਤੀ ਦਰਸ਼ਕ ਹੁਣ ਟੀਮ–ਇੰਡੀਆ ਦੀ ਹਾਰ ਤੋਂ ਬਾਅਦ ਨਿਰਾਸ਼ ਹੋ ਗਏ ਹਨ।

 

 

ਯਕੀਨੀ ਤੌਰ ’ਤੇ ਜੇ ਅੱਜ ਟੀਮ–ਇੰਡੀਆ ਜਿੱਤ ਜਾਂਦੀ, ਤਾਂ ਇਸ ਦਾ ਨੁਕਸਾਨ ਰਿਤਿਕ ਰੌਸ਼ਨ ਦੀ ਫ਼ਿਲਮ ਨੂੰ ਜ਼ਰੂਰ ਹੋਣਾ ਸੀ ਪਰ ਹੁਣ ਅਜਿਹਾ ਹੋਣ ਦੀ ਸੰਭਾਵਨਾ ਘੱਟ ਹੈ।

 

 

ਬਾਲੀਵੁੱਡ ਦੀਆਂ ਕੁਝ ਮੁਢਲੀਆਂ ਟਰੇਡ ਰਿਪੋਰਟਾਂ ਤੋਂ ਇਹ ਅਨੁਮਾਨ ਵੀ ਲਾਇਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ 3,000 ਤੋਂ ਵੱਧ ਸਕ੍ਰੀਨਾਂ ਉੱਤੇ ਰਿਲੀਜ਼ ਹੋਣ ਵਾਲੀ ਰਿਤਿਕ ਰੌਸ਼ਨ ਦੀ ਫ਼ਿਲਮ 12 ਤੋਂ 14 ਕਰੋੜ ਰੁਪਏ ਦਾ ਕਾਰੋਬਾਰ ਕਰੇਗੀ। ਵੀਕਐਂਡ ਮੌਕੇ 50 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰ ਸਕਦੀ ਹੈ।

 

 

ਭਾਰਤੀ ਨਾਗਰਿਕਾਂ ਵਿੱਚ ਕ੍ਰਿਕੇਟ ਦਾ ਜੋਸ਼ ਕੁਝ ਵਧੇਰੇ ਹੈ ਪਰ ਮਹੇਂਦਰ ਸਿੰਘ ਧੋਨੀ ਤੇ ਰਵਿੰਦਰ ਜਡੇਜਾ ਦੇ ਜਤਨਾਂ ਦੇ ਬਾਵਜੂਦ ਭਾਰਤੀ ਟੀਮ ਹਾਰ ਗਈ।

 

 

ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਹਾਰ ਤੋਂ ਬਾਅਦ ਫ਼ਿਲਮ ‘ਸੁਪਰ–30’ ਦੇ ਨਿਰਮਾਤਾਵਾਂ ਨੂੰ ਕੁਝ ਰਾਹਤ ਮਿਲੀ ਹੈ। ਮਲਟੀਪਲੈਕਸ ਤੇ ਸਿੰਗਲ ਸਕ੍ਰੀਨ ਥੀਏਟਰਜ਼ ਦੇ ਮਾਲਕਾਂ ਦੇ ਵੀ ਸਾਹ ’ਚ ਸਾਹ ਆਇਆ ਹੈ।

 

 

ਉਂਝ ਰਿਤਿਕ ਰੌਸ਼ਨ ਖ਼ੁਦ ਵੀ ਟੀਮ–ਇੰਡੀਆ ਦੇ ਜ਼ਬਰਦਸਤ ਪ੍ਰਸ਼ੰਸਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Hrithik Roshan s Super-30 will be benefitted by Team India s defeat