ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ 'ਬਿੱਗ–ਬਾਸ' 'ਤੇ ਵੀ ਦਿਸਣ ਲੱਗਾ BJP ਦਾ ਅਸਰ

ਹੁਣ 'ਬਿੱਗ–ਬਾਸ' 'ਤੇ ਵੀ ਦਿਸਣ ਲੱਗਾ BJP ਦਾ ਅਸਰ

ਟੀਵੀ ਉੱਤੇ ਜੇ ਕੁਝ ਬਹੁਚਰਚਿਤ ਸ਼ੋਅਜ਼ ਦੀ ਗੱਲ ਕਰੀਏ, ਤਾਂ ਸਲਮਾਨ ਖ਼ਾਨ ਦਾ 'ਬਿੱਗਬਾਸ' ਉਨ੍ਹਾਂ ਵਿੱਚੋਂ ਇੱਕ ਹੈ। ਐਤਕੀਂ 'ਬਿੱਗਬਾਸ 13' ਦਾ ਪ੍ਰਸਾਰਣ ਹੋਣਾ ਤੇਅ ਹੈ। ਅਜਿਹੇ ਕੁਝ ਸੰਭਾਵੀ ਉਮੀਦਵਾਰਾਂ ਦੀ ਸੂਚੀ ਵੀ ਹੁਣ ਸਾਹਮਣੇ ਚੁੱਕੀ ਹੈ, ਜਿਨ੍ਹਾਂ ਦੇ ਇਸ ਵਾਰ ਇਸ ਸ਼ੋਅ ਵਿੱਚ ਭਾਗ ਲੈਣ ਦੀ ਚਰਚਾ ਹੈ

 

 

ਇਸ ਵਾਰ ਭੋਜਪੁਰੀ ਫ਼ਿਲਮਾਂ ਦੀ ਅਦਾਕਾਰਾ ਰਾਣੀ ਚੈਟਰਜੀ ਨੂੰ ਇਸ ਸ਼ੋਅ ਵਿੱਚ ਸ਼ਾਮਲ ਲਈ ਕਿਹਾ ਗਿਆ ਦੱਸਿਆ ਜਾਂਦਾ ਹੈ। ਉਸ ਤੋਂ ਪਹਿਲਾਂ ਵੀ ਕਈ ਭੋਜਪੁਰੀ ਫ਼ਿਲਮੀ ਸਟਾਰ ਇਸ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ, ਜਿਵੇਂ ਮੋਨਾਲਿਜ਼ਾ, ਭਾਜਪਾ ਆਗੂ ਤੇ ਭੋਜਪੁਰੀ ਸਟਾਰ ਮਨੋਜ ਤਿਵਾੜੀ, ਵੀ ਕਿਸ਼ਨ ਵੀ ਬਿੱਗਬਾਸ ਦਾ ਹਿੱਸਾ ਬਣਦੇ ਰਹੇ ਹਨ

 

 

ਮਨੋਜ ਤਿਵਾੜੀ ਬਿੱਗਬਾਸ ਦੇ ਚੌਥੇ ਸੀਜ਼ਨ ਭਾਵ ਸਾਲ 2010 ਦੌਰਾਨ ਇੱਕ ਉਮੀਦਵਾਰ ਵਜੋਂ ਵਿਖਾਈ ਦਿੱਤੇ ਸਨ। ਤਦ ਉਨ੍ਹਾਂ ਦਰਸ਼ਕਾਂ ਦਾ ਤੇ ਬਿੱਗਬਾਸ ਹਾਊਸ ਦੇ ਬਾਕੀ ਉਮੀਦਵਾਰਾਂ ਦਾ ਚੋਖਾ ਮਨੋਰੰਜਨ ਕੀਤਾ ਸੀ। ਘਰ ਦੇ ਕੰਮਾਂ ਵਿੱਚ ਉਹ ਪੂਰੀ ਤਰ੍ਹਾਂ ਹੱਥ ਵੰਡਾਉਂਦੇ ਸਨ

 

 

ਮਨੋਜ ਤਿਵਾੜੀ ਨੂੰ ਉਸ ਵਾਰ ਦੇ ਬਿੱਗਬਾਸ ਸ਼ੋਅ ਤੋਂ ਮਿਲੀ ਹਰਮਨਪਿਆਰਤਾ ਤੋਂ ਬਹੁਤ ਮਦਦ ਮਿਲੀ। ਉਂਝ ਇਹ ਸ਼ੋਅ ਸ਼ਵੇਤਾ ਤਿਵਾੜੀ ਨੇ ਜਿੱਤਿਆ ਸੀ

 

 

BJP ਦੇ ਸੰਸਦ ਮੈਂਬਰ ਰਵੀ ਕਿਸ਼ਨ ਵੀ ਬਿੱਗ ਬਾਸ ਦੇ ਪਹਿਲੇ ਸੀਜ਼ਨ ਵਿੱਚ ਦਿਸੇ ਸਨ। ਉਸ ਸੀਜ਼ਨ ਦੇ ਮੇਜ਼ਬਾਨ ਅਰਸ਼ਦ ਵਾਰਸੀ ਸਨ। ਤਦ ਰਾਹੁਲ ਰਾਏ ਜੇਤੂ ਰਹੇ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now impact of BJP can also be seen on Big Boss