ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਦਿਨਾਂ ਤੋਂ ਕੋਈ ਧਰਮ ਖ਼ਤਰੇ ’ਚ ਨਹੀਂ – ਅਨੁਭਵ ਸਿਨਹਾ ਦਾ ਸਿਆਸਤ ’ਤੇ ‘ਥੱਪੜ’

ਕੁਝ ਦਿਨਾਂ ਤੋਂ ਕੋਈ ਧਰਮ ਖ਼ਤਰੇ ’ਚ ਨਹੀਂ – ਅਨੁਭਵ ਸਿਨਹਾ ਦਾ ਸਿਆਸਤ ’ਤੇ ‘ਥੱਪੜ’

ਕੋਰੋਨਾ ਵਾਇਰਸ ਕਾਰਨ ਆਮ ਲੋਕਾਂ ਦੇ ਨਾਲ–ਨਾਲ ਬਾਲੀਵੁੱਡ ਸਟਾਰ ਵੀ ਆਪਣੇ ਘਰਾਂ ’ਚ ਰਹਿਣ ਲਈ ਮਜਬੂਰ ਹਨ। ਇਸੇ ਲਈ ਫ਼ਿਲਮ–ਨਗਰੀ ਨਾਲ ਜੁੜੀਆਂ ਹਸਤੀਆਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹੋ ਗਈਆਂ ਹਨ ਤੇ ਦੇਸ਼ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ।

 

 

ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਅਨੁਭਵ ਸਿਨਹਾ ਨੇ ਇੱਕ ਅਜਿਹਾ ਟਵੀਟ ਕੀਤਾ ਹੈ, ਜੋ ਹੁਣ ਸੋਸ਼ਲ ਮੀਡੀਆ ਉੱਤੇ ਆਮ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਦਰਅਸਲ, ਅਨੁਭਵ ਸਿਨਹਾ ਨੇ ਆਪਣੇ ਇਸ ਟਵੀਟ ਰਾਹੀਂ ਧਰਮ ਬਾਰੇ ਆਪਣੀ ਰਾਇ ਰੱਖੀ ਹੈ।

 

 

ਫ਼ਿਲਮ ‘ਥੱਪੜ’ ਦੇ ਡਾਇਰੈਕਟਰ ਅਨੁਭਵ ਸਿਨਹਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ – ‘ਕੁਝ ਦਿਨਾਂ ਤੋਂ ਕੋਈ ਧਰਮ ਖ਼ਤਰੇ ’ਚ ਨਹੀਂ? ਸਭ ਠੀਕ ਹੈ ਨਾ?’

 

 

 

ਇਸ ਦੇ ਨਾਲ ਹੀ ਅਨੁਭਵ ਨੇ ਇੱਕ ਹੋਰ ਟਵੀਟ ਕਰ ਕੇ ਦਿਹਾੜੀਦਾਰ ਮਜ਼ਦੂਰਾਂ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ ਕਿ –

 

‘ਇਨ੍ਹਾਂ ਦਿਹਾੜੀਦਾਰ ਮਜ਼ਦੂਰਾਂ ਨੂੰ ਵੱਡੇ ਸ਼ਹਿਰਾਂ ’ਚ ਸਾਡਾ ਜੀਵਨ ਸਰਲ ਬਣਾਉਣ ਲਈ ਵਾਪਸ ਨਹੀਂ ਆਉਣਾ ਚਾਹੀਦਾ। ਉਨ੍ਹਾਂ ਦੇ ਸਮੇਂ ਤੇ ਕੋਸ਼ਿਸ਼ ਲਈ ਸਾਨੂੰ ਵਧੇਰੇ ਧਨ ਅਦਾ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਸੰਕਟ ਦੇ ਸਮੇਂ ’ਚ ਬੇਵੱਸ ਬਣਾ ਦਿੱਤਾ। ਅਸੀਂ ਉਨ੍ਹਾਂ ਦੀ ਮਦਦ ਕਰਨ ਦੇ ਵੀ ਯੋਗ ਨਹੀਂ ਹਾਂ।’

 

 

 

ਪਿੱਛੇ ਜਿਹੇ ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਅਨੁਭਵ ਸਿਨਹਾ ਦੀ ਫ਼ਿਲਮ ‘ਥੱਪੜ’ ਰਿਲੀਜ਼ ਹੋਈ ਸੀ; ਜਿਸ ਦੀ ਖੂਬ ਚਰਚਾ ਹੋਈ ਸੀ। ਇਸ ਵਿੱਚ ਮੁੱਖ ਭੂਮਿਕਾ ਤਾਪਸੀ ਪਨੂੰ ਨੇ ਨਿਭਾਈ ਸੀ। ਇਹ ਫ਼ਿਲਮ ਇੱਕ ਅਜਿਹੀ ਔਰਤ ਬਾਰੇ ਸੀ, ਜਿਸ ਦੀ ਜ਼ਿੰਦਗੀ ਇੱਕ ਥੱਪੜ ਤੋਂ ਬਾਅਦ ਬਦਲ ਜਾਂਦੀ ਹੈ।

 

 

ਅਨੁਭਵ ਸਿਨਹਾ ਵੱਖੋ–ਵੱਖਰੇ ਸਮਾਜਕ ਮੁੱਦੇ ਉਠਾਉਣ ਲਈ ਜਾਣੇ ਜਾਂਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now no religion is in Danger Anubhav Sinha slaps on Politics