ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਫਤ 'ਚ ਮਿਲ ਰਹੀਆਂ ਹਨ ਫਿਲਮ 'ਤਾਨਾਜੀ' ਅਤੇ 'ਛਪਾਕ' ਦੀਆਂ ਟਿਕਟਾਂ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਅੱਜ ਬਾਸਕ ਆਫਿਸ ਦੇ ਨਾਲ ਸਿਆਸਤ ਦਾ ਸੁਪਰ ਫਰਾਈਡੇ ਵੀ ਵੇਖਣ ਨੂੰ ਮਿਲਿਆ। ਅਜੇ ਦੇਵਗਨ ਦੀ ਫਿਲਮ 'ਤਾਨਾਜੀ' ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਛਪਾਕ' ਦਾ ਮੁਕਾਬਲਾ ਬਾਕਸ ਆਫਿਸ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵਿਚਕਾਰ ਸ਼ੁਰੂ ਹੋ ਗਿਆ ਹੈ। ਭੋਪਾਲ 'ਚ ਇੱਕ ਪਾਸੇ ਜਿੱਥੇ ਕਾਂਗਰਸੀ ਕਾਰਕੁਨਾਂ ਨੇ 'ਛਪਾਕ' ਫਿਲਮ ਦੀਆਂ ਟਿਕਟਾਂ ਮੁਫਤ ਵੰਡੀਆਂ, ਉੱਥੇ ਦੀ ਭਾਜਪਾ ਦੇ ਵਰਕਰ ਲੋਕਾਂ ਨੂੰ ਫਿਲਮ 'ਤਾਨਾਜੀ' ਮੁਫਤ 'ਚ ਵਿਖਾ ਰਹੇ ਹਨ।
 

 

ਮੱਧ ਪ੍ਰਦੇਸ਼ ਸਰਕਾਰ ਨੇ ਛਪਾਕ ਫਿਲਮ ਨੂੰ ਟੈਕਸ ਫਰੀ ਕਰ ਦਿੱਤਾ ਹੈ। ਭੋਪਾਲ 'ਚ ਫਿਲਮ ‘ਛਪਾਕ’ ਅਤੇ ‘ਤਾਨਾਜੀ’ ਦੀਆਂ ਟਿਕਟਾਂ ਮੁਫਤ ਵਿੱਚ ਵੰਡਣ ਲਈ ਭਾਜਪਾ ਅਤੇ ਐਨਐਸਯੂਆਈ ਵਰਕਰ ਸਿਨੇਮਾ ਹਾਲ ਦੇ ਬਾਹਰ ਇਕੱਤਰ ਹੋਏ ਸਨ। ਇੱਕ ਪਾਸੇ ਕਾਂਗਰਸ ਦੇ ਵਿਦਿਆਰਥੀ ਸੰਗਠਨ ਦੇ ਮੈਂਬਰ ਲੋਕਾਂ ਨੂੰ ਤੇਜ਼ਾਬ ਹਮਲਾ ਪੀੜਤਾ ਦੇ ਵਿਸ਼ੇ 'ਤੇ ਬਣੀ ਸਮਾਜਿਕ ਜਾਗਰੂਕਤਾ ਵਾਲੀ ਫਿਲਮ 'ਛਪਾਕ' ਦੇਖਣ ਲਈ ਅਪੀਲ ਕਰਦੇ ਵੇਖੇ ਗਏ ਤਾਂ ਦੂਜੇ ਪਾਸੇ ਭਾਜਪਾ ਵਰਕਰ ਲੋਕਾਂ ਨੂੰ ਮਰਾਠਾ ਯੋਧਾ ਤਾਨਾਜੀ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਦੇਖਣ ਲਈ ਉਤਸ਼ਾਹਤ ਕਰ ਰਹੇ ਸਨ।
 

ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਨੇ ਦੀਪਿਕਾ ਪਾਦੁਕੋਣ ਦੀ ਫਿਲਮ 'ਛਪਾਕ' ਬਾਰੇ ਸੋਸ਼ਲ ਮੀਡੀਆ 'ਤੇ ਆਈ ਪ੍ਰਤੀਕਿਰਿਆਵਾਂ ਤੋਂ ਬਾਅਦ ਆਪਣੇ ਵਰਕਰਾਂ ਨੂੰ ਇਹ ਫਿਲਮ ਦਿਖਾਉਣ ਦਾ ਫੈਸਲਾ ਕੀਤਾ ਹੈ। ਵੀਰਵਾਰ ਨੂੰ ਸਪਾ ਮੁਖੀ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ। ਸਪਾ ਮੁਖੀ ਦੇ ਆਦੇਸ਼ਾਂ ਤੇ ਪਾਰਟੀ ਨੇ ਲਖਨਊ ਦੇ ਕਈ ਥੀਏਟਰਾਂ ਵਿੱਚ ਟਿਕਟਾਂ ਦੀ ਐਡਵਾਂਸ ਬੁਕਿੰਗ ਕਰਵਾ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NSUI gives out free Chhapaak tickets in Bhopal BJP workers distribute Tanhaji tickets