ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਛਾ, ਤਾਂ ਇਸ ਲਈ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਸਲਮਾਨ ਖ਼ਾਨ ਨੇ

ਅੱਛਾ, ਤਾਂ ਇਸ ਲਈ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਸਲਮਾਨ ਖ਼ਾਨ ਨੇ

ਰਜਤ ਸ਼ਰਮਾ ਦੇ ਪ੍ਰਸਿੱਧ ਟੀਵੀ ਸ਼ੋਅ ‘ਆਪ ਕੀ ਅਦਾਲਤ’ ਵਿੱਚ ਹੁਣ ਬਾਲੀਵੁੱਡ ਸੁਪਰ–ਸਟਾਰ ਸਲਮਾਨ ਖ਼ਾਨ ਇੱਕ ਵਾਰ ਫਿਰ ਜਨਤਾ ਦੇ ਰੂ–ਬ–ਰੂ ਹੋਏ ਹਨ। ਦੀਵਾਲੀ ਮੌਕੇ ਪ੍ਰਸਾਰਿਤ ਹੋਏ ਇਸ ਪ੍ਰੋਗਰਾਮ ਦੌਰਾਨ ਸਲਮਾਨ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਹਾਲੇ ਤੱਕ ਵਿਆਹ ਕਿਉਂ ਨਹੀਂ ਕੀਤਾ।

 

 

ਰਜਤ ਸ਼ਰਮਾ ਤੇ ਉੱਥੇ ਮੌਜੂਦ ਆਮ ਜਨਤਾ/ਦਰਸ਼ਕਾਂ ਦੇ ਜੁਆਬ ਦਿੰਦਿਆਂ ਸਲਮਾਨ ਖ਼ਾਨ ਨੇ ਦੱਸਿਆ ਕਿ ਇੱਕ ਵੇਲਾ ਅਜਿਹਾ ਸੀ; ਜਦੋਂ ਲੱਗਦਾ ਸੀ ਕਿ ਵਿਆਹ ਹੋ ਜਾਵੇਗਾ ‘ਪਰ ਉਸ ਵੇਲੇ ਤਾਂ ਬਚ ਗਿਆ ਪਰ ਹੁਣ ਇੱਕ ਅਜਿਹਾ ਟਾਈਮ ਆ ਚੁੱਕਾ ਹੈ ਕਿ ਤੁਸੀਂ ਮੇਰੀ ਨਿਜੀ ਜ਼ਿੰਦਗੀ ਤੋਂ ਤਾਂ ਵਾਕਿਫ਼ ਹੋ ਹੀ।’

 

 

ਸਲਮਾਨ ਖ਼ਾਨ ਨੇ ਕਿਹਾ ਕਿ ਜੋਧਪੁਰ ਦੀ ਅਦਾਲਤ ’ਚ ਉਨ੍ਹਾਂ ਵਿਰੁੱਧ ਇੱਕ ਮੁਕੱਦਮਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਉਹ ਜ਼ਰੂਰ ਜਿੱਤਣਗੇ ਪਰ ਖ਼ੁਦਾ ਨਾ ਖ਼ਾਸਤਾ, ਜੇ ਕੁਝ ਹੋ ਗਿਆ ਤੇ ਅਜਿਹੇ ਹਾਲਾਤ ਬਣ ਗਏ ਤੇ ਜੇ ਮੈਨੂੰ ਸਜ਼ਾ ਹੋ ਗਈ, ਤਾਂ ਕੀ ਹੋਵੇਗਾ?

 

 

ਸਲਮਾਨ ਖ਼ਾਨ ਨੇ ਕਿਹਾ – ‘ਸੋਚ ਲਵੋ ਕਿ ਉਸ ਅਦਾਲਤੀ ਫ਼ੈਸਲੇ ਤੋਂ ਪਹਿਲਾਂ ਮੈਂ ਵਿਆਹ ਕਰਵਾ ਲਿਆ, ਤਾਂ ਫਿਰ ਕੀ ਇਹ ਸਹੀ ਹੋਵੇਗਾ ਪਤੀ ਦੋ–ਚਾਰ ਸਾਲ ਜੇਲ੍ਹ ’ਚ ਹੈ। ਕੀ ਬੱਚਾ ਆਪਣੇ ਪਿਤਾ ਨੂੰ ਵੇਖ ਸਕੇਗਾ। ਉਹ ਜੇਲ੍ਹ ’ਚ ਮੈਨੂੰ ਮਿਲਣ ਆਉਣ ਤੇ ਮੈਂ ਉਸ ਨੂੰ ਪੁੱਛਾਂ – ਕਿਵੇਂ ਐਂ ਪੁੱਤ। ਪੜ੍ਹਾਈ ਕਿਵੇਂ ਚੱਲ ਰਹੀ ਹੈ। ….ਜੋਧਪੁਰ ਦਾ ਮਾਮਲਾ ਕਲੀਅਰ ਹੋਣ ਤੋਂ ਬਾਅਦ ਹੀ ਵਿਆਹ ਬਾਰੇ ਸੋਚਾਂਗਾ।’


 

ਸਲਮਾਨ ਖ਼ਾਨ ਨਾਲ ਜੁੜਿਆ ਰਾਜਸਥਾਨ ਦੇ ਜੋਧਪੁਰ ਦਾ ਇਹ ਮਾਮਲਾ ਕਾਲ਼ਾ ਹਿਰਨ ਸ਼ਿਕਾਰ ਜਾਂ ਕਾਂਕਾਣੀ ਹਿਰਨ ਸ਼ਿਕਾਰ ਮਾਮਲੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

 

 

2 ਅਕਤੂਬਰ, 1998 ਨੂੰ ਜਦੋਂ ਰਾਜਸ਼੍ਰੀ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਹਮ ਸਾਥ–ਸਾਥ ਹੈਂ’ ਦੀ ਸ਼ੂਟਿੰਗ ਚੱਲ ਰਹੀ ਸੀ; ਤਦ ਸਲਮਾਨ ਖ਼ਾਨ, ਸੈਫ਼ ਅਲੀ ਖ਼ਾਨ, ਨੀਲਮ, ਤੱਬੂ ਤੇ ਸੋਨਾਲੀ ਬੇਂਦਰੇ ਆਦਿ ਕਾਲਾ ਹਿਰਨ ਸ਼ਿਕਾਰ ਮਾਮਲੇ ’ਚ ਫਸੇ ਸਨ।

 

 

ਸਲਮਾਨ ਖ਼ਾਨ ਉੱਤੇ ਵਣ–ਜੀਵ ਸੁਰੱਖਿਆ ਕਾਨੂੰਨ ਦੀ ਧਾਰਾ 51 ਤੇ ਹੋਰ ਕਲਾਕਾਰ ਵਣ–ਜੀਵ ਸੁਰੱਖਿਆ ਕਾਨੂੰਨ ਦੀ ਧਾਰਾ 51 ਤੇ ਧਾਰਾ 149 ਅਧੀਨ ਮਾਮਲਾ ਦਰਜ ਹੋਇਆ ਸੀ। ਦਰਅਸਲ, ਕਾਲਾ ਹਿਰਨ ਹੁਣ ਲੁਪਤ ਹੋ (ਹੁੰਦੀ ਜਾ) ਰਹੀ ਪ੍ਰਜਾਤੀ ਹੈ ਤੇ ਕਾਨੂੰਨੀ ਤੌਰ ਉੱਤੇ ਇਸ ਜਾਨਵਰ ਨੂੰ ਸੁਰੱਖਿਆ ਹਾਸਲ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oh that s why Salman Khan has not got married till now