ਅਦਾਕਾਰ ਮਿਲਿੰਦ ਸੋਮਨ ਨੇ ਅੱਜ ਐਤਵਾਰ 12 ਮਈ ਨੂੰ ਮਦਰ ਡੇ ’ਤੇ ਸਾਰੀਆਂ ਔਰਤਾਂ ਨੂੰ ਮੁਬਾਰਕਾਂ ਦਿੱਤੀਆਂ ਪਰ ਇਕ ਖਾਸ ਅੰਦਾਜ਼ ਚ, ਮਿਲਿੰਦ ਨੇ ਇਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਵਿਚ ਉਨ੍ਹਾਂ ਦੀ 80 ਸਾਲ ਦੀ ਮਾਂ ਸਾੜੀ ਪਾ ਕੇ ਪੁਸ਼-ਅੱਪ ਕਰਦੀ ਹੋਈ ਨਜ਼ਰ ਆ ਰਹੀ ਹਨ। ਇਸ ਵੀਡੀਓ ਚ ਮਿਲਿੰਦ ਔਰਤਾਂ ਨੂੰ ਫਿੱਟ ਰਹਿਣ ਦੀ ਅਪੀਲ ਕਰ ਰਹੇ ਹਨ।
ਸਮੁੰਦਰੀ ਕੰਢੇ ਦੇ ਇਸ ਵੀਡੀਓ ਚ ਮਿਲਿੰਦ ਵੀ ਆਪਣੀ ਮਾਂ ਦੇ ਨਾਲ 16 ਪੁਸ਼-ਅੱਪ ਲਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਕਦੇ ਵੀ ਬਹੁਤ ਦੇਰ ਨਹੀਂ ਹੁੰਦੀ। ਉਸ਼ਾ ਸੋਮਨ, ਮੇਰੀ ਮਾਂ 80 ਸਾਲ ਦੀ ਨੌਜਵਾਨ। ਹਰੇਕ ਦਿਨ ਨੂੰ ਬਣਾਓ ਮਦਰਸ ਡੇ।
ਇਸ ਵੀਡੀਓ ਚ ਮਿਲਿੰਦ ਨੇ ਕਿਹਾ, ਇਹ ਵੀਡੀਓ ਸਾਰੀਆਂ ਮਾਤਾਵਾਂ ਲਈ ਹੈ। ਆਪਣੇ ਲਈ ਰੋਜ਼ਾਨ ਮਾਡਾ ਜਿਹਾ ਸਮਾਂ ਕੱਢੋ ਭਾਵੇਂ ਉਹ 5 ਜਾਂ 10 ਮਿੰਟ ਹੀ ਕਿਉਂ ਨਾ ਹੋਵੇ, ਜਿੰਨਾ ਵੀ ਤੁਸੀਂ ਕੱਢ ਸਕੇ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਹੱਦ ਤੰਦਰੁਸਤ ਦੇਖਣਾ ਚਾਹੁੰਦੇ ਹਾਂ। ਹੈਪੀ ਮਦਰਸ ਡੇ।
ਦੱਸਣਯੋਗ ਹੈ ਕਿ ਮਿਲਿੰਦ ਸੋਮਨ ਦੀ ਮਾਂ ਨੇ ਇਹ ਪਹਿਲੀ ਵਾਰ ਨਹੀਂ ਕੀਤਾ। ਉਹ ਜਦੋਂ 70 ਸਾਲ ਤੋਂ ਵੱਧ ਉਮਰ ਦੀ ਸਨ ਤਾਂ ਉਨ੍ਹਾਂ ਨੇ ਸਾੜੀ ਪਾ ਕੇ ਨੰਗੇ ਪੈਰ ਮੈਰਾਥਨ ਚ ਹਿੱਸਾ ਲਿਆ ਸੀ ਤੇ ਇਸ ਦੇ ਨਾਲ ਹੀ ਪਲੈਂਕਸ ਵੀ ਕੀਤੇ ਸਨ।
.