ਦੂਰਦਰਸ਼ਨ ਤੋਂ ਬਾਅਦ ਕਈ ਟੀਵੀ ਚੈਨਲ ਆਪਣੇ ਪੁਰਾਣੇ ਸ਼ੋਅ ਦੁਬਾਰਾ ਟੈਲੀਕਾਸਟ ਕਰਨ ਦੀ ਯੋਜਨਾ ਬਣਾ ਰਹੇ ਹਨ। ਖ਼ਬਰਾਂ ਆ ਰਹੀਆਂ ਹਨ ਕਿ ਮਸ਼ਹੂਰ ਕਾਮੇਡੀ ਸ਼ੋਅ 'ਸਾਰਾਭਾਈ ਵਰਸਿਜ਼ ਸਾਰਾਭਾਈ' ਅਤੇ 'ਖਿਚੜੀ' ਟੀਵੀ ਚੈਨਲ ਸਟਾਰ ਇੰਡੀਆ 'ਤੇ ਸਵੇਰੇ 10 ਵਜੇ ਤੋਂ ਸ਼ੁਰੂ ਹੋਣ ਜਾ ਰਹੇ ਹਨ। ਚੈਨਲ ਨੇ ਟਵੀਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ।
18 साल बाद, प्रफुल आ रहा है आप से मिलने फिर एक बार!
— STAR भारत (@StarBharat) April 3, 2020
देखिए 'खिचड़ी', 6 अप्रैल से, हर-रोज़ सुबह 11 बजे, सिर्फ़ भारत पर!#KhichdiwithSarabhais pic.twitter.com/FVoNMqK21K
ਟਵੀਟ 'ਚ ਲਿਖਿਆ ਗਿਆ ਹੈ ਕਿ 16 ਸਾਲ ਬਾਅਦ ਇੰਦਰਾਵਾਨ ਆ ਰਿਹਾ ਹੈ ਤੁਹਾਨੂੰ ਇੱਕ ਵਾਰ ਫਿਰ ਮਿਲਣ। ਵੇਖੋ 'ਸਾਰਾਭਾਈ ਵਰਸਿਜ਼ ਸਾਰਾਭਾਈ' 6 ਅਪ੍ਰੈਲ ਤੋਂ ਸਵੇਰੇ 10 ਵਜੇ ਸਿਰਫ਼ ਸਟਾਰ ਭਾਰਤ 'ਤੇ।
ਦੱਸ ਦੇਈਏ ਕਿ ਇਸ ਸੀਰੀਅਲ ਵਿੱਚ ਸਤੀਸ਼ ਸ਼ਾਹ, ਰਤਨਾ ਪਾਠਕ, ਰਾਜੇਸ਼ ਕੁਮਾਰ, ਸੁਮਿਤ ਰਾਘਵਨ ਅਤੇ ਰੁਪਾਲੀ ਗਾਂਗੁਲੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ, ਜੋ ਸਟਾਰ ਵਨ ਉੱਤੇ ਸਾਲ 2004 ਵਿੱਚ ਪ੍ਰਸਾਰਿਤ ਹੋਇਆ ਸੀ। ਇਸ ਤੋਂ ਬਾਅਦ ਯੂਟਿਊਬ 'ਤੇ ਇਸ ਦੀ ਫੈਨ ਫਾਲੋਇੰਗ ਵਧਦੀ ਗਈ। ਲੋਕ ਅੱਜ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵੇਖ ਰਹੇ ਹਨ। ਇਸ ਸੀਰੀਅਲ ਦਾ ਦੂਜਾ ਸੀਜ਼ਨ ਹਾਲ ਹੀ ਵਿੱਚ ਹੌਟਸਟਾਰ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਸੀ।
16 साल बाद, इंद्रवदन आ रहा है आप से मिलने फिर एक बार!
— STAR भारत (@StarBharat) April 3, 2020
देखिए ''साराभाई Vs साराभाई'', 6 अप्रैल से, हर-रोज़ सुबह 10 बजे, सिर्फ़ STAR भारत पर!#KhichdiwithSarabhais pic.twitter.com/iGkpoUFxmO
ਇਸ ਤੋਂ ਬਾਅਦ ਸਟਾਰ ਇੰਡੀਆ ਚੈਨਲ ਨੇ ਇੱਕ ਹੋਰ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ 18 ਸਾਲ ਬਾਅਦ ਪ੍ਰਫੁੱਲ ਤੁਹਾਨੂੰ ਮਿਲਣ ਆ ਰਹੇ ਹਨ। ਵੇਖੋ 'ਖਿਚੜੀ' 6 ਅਪ੍ਰੈਲ ਤੋਂ ਸਵੇਰੇ 11 ਵਜੇ, ਸਿਰਫ਼ ਸਟਾਰ ਇੰਡੀਆ 'ਤੇ।
ਸਾਲ 2002 'ਚ ਆਏ ਕਾਮੇਡੀ ਸੀਰੀਅਲ ਵਿੱਚ ਸੁਪ੍ਰੀਆ ਪਾਠਕ, ਵੰਦਨਾ ਪਾਠਕ, ਰਾਜੀਵ ਮਹਿਤਾ, ਜਮਨਾਦਾਸ ਮਜੀਠੀਆ ਸਮੇਤ ਕਈ ਚਿਹਰੇ ਨਜ਼ਰ ਆਏ ਸਨ। ਇਸ ਸ਼ੋਅ ਨੂੰ ਆਤਿਸ਼ ਕਪਾੜੀਆ ਨੇ ਲਿਖਿਆ ਸੀ ਅਤੇ ਉਨ੍ਹਾਂ ਨੇ ਡਾਇਰੈਕਟ ਵੀ ਕੀਤਾ ਸੀ।
ਕੋਰੋਨਾ ਲੌਕਡਾਊਨ ਕਾਰਨ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਬੰਦ ਹੋ ਗਈ ਹੈ। ਇਸ ਲਈ ਦੂਰਦਰਸ਼ਨ ਚੈਨਲ 80 ਅਤੇ 90 ਦਹਾਕੇ ਦੇ ਪ੍ਰਸਿੱਧ ਸ਼ੋਅ ਪ੍ਰਸਾਰਿਤ ਕਰ ਰਿਹਾ ਹੈ, ਜਿਵੇਂ ਰਮਾਇਣ, ਮਹਾਭਾਰਤ, ਦੇਖ ਭਾਈ ਵੇਖ, ਸ੍ਰੀਮਾਨ-ਸ੍ਰੀਮਤੀ, ਚਾਣਕਿਆ, ਸ਼ਕਤੀਮਾਨ, ਬੁਨੀਆਦ ਤੇ ਉਪਨਿਸ਼ਦ ਗੰਗਾ।