ਪਾਕਿਸਤਾਨ ਦੇ ਸੂਬੇ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੀ ਸਰਕਾਰ ‘ਰਾਸ਼ਟਰੀ ਵਿਰਾਸਤ` ਐਲਾਨੀਆਂ ਜਾ ਚੁੱਕੀਆਂ 1947 ਤੋਂ ਪਹਿਲਾਂ ਦੀਆਂ 25 ਪੁਸ਼ਤੈਨੀ (ਜੱਦੀ) ਜਾਇਦਾਦਾਂ ਖ਼ਰੀਦਣ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਜਾਇਦਾਦਾਂ ਵਿੱਚ ਹਿੰਦੀ ਸਿਨੇਮਾ ਦੇ ਪ੍ਰਮੁੱਖ ਕਲਾਕਾਰ ਦਿਲੀਪ ਕੁਮਾਰ ਅਤੇ ਰਾਜ ਕਪੂਰ ਦੀਆਂ ਜੱਦੀ ਹਵੇਲੀਆਂ ਵੀ ਸ਼ਾਮਲ ਹਨ।
ਕਪੂਰੀ ਹਵੇਲੀ ਦੇ ਨਾਂਅ ਨਾਲ ਪ੍ਰਸਿੱਧ ਰਾਜਕਪੂਰ ਦਾ ਜੱਦੀ ਘਰ ਪੇਸ਼ਾਵਰ ਸ਼ਹਿਰ ਦੇ ਕਿੱਸਾ ਖ਼ਵਾਨੀ ਬਾਜ਼ਾਰ `ਚ ਸਥਿਤ ਹੈ। ਇਸ ਦਾ ਨਿਰਮਾਣ ਇੰਗਲੈਂਡ `ਚ ਭਾਰਤ ਦੀ ਵੰਡ ਤੋਂ ਪਹਿਲਾਂ 1918 ਅਤੇ 1922 ਦੌਰਾਲ ਹੋਇਆ ਸੀ। ਹਵੇਲੀ ਦੀ ਉਸਾਰੀ ਉਨ੍ਹਾਂਾ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ ਕਰਵਾਈ ਸੀ।
ਰਾਜਕਪੂਰ ਅਤੇ ਉਨ੍ਹਾਂ ਦੇ ਚਾਚਾ ਤ੍ਰਿਲੋਕ ਕਪੂਰ ਦਾ ਜਨਮ ਇਸੇ ਇਮਾਰਤ `ਚ ਹੋਇਆ ਸੀ। ਸੂਬਾ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਐਲਾਨ ਦਿੱਤਾ ਹੈ।
ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ 100 ਸਾਲ ਤੋਂ ਵੱਧ ਪੁਰਾਣਾ ਪੁਸ਼ਤੈਨੀ ਘਰ ਵੀ ਪੇਸ਼ਾਵਰ ਦੇ ਕਿੱਸਾ ਖ਼ਵਾਨੀ ਬਾਜ਼ਾਰ `ਚ ਹੀ ਸਥਿਤ ਹੈ। ਉਸ ਦੀ ਹਾਲਤ ਹੁਣ ਬਹੁਤ ਮਾੜੀ ਹੈ ਤੇ ਨਵਾਜ਼ ਸ਼ਰੀਫ਼ ਸਰਕਾਰ ਨੇ ਸਾਲ 2014 ਦੌਰਾਨ ਇਸ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਸੀ।