ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੇ ਦਿਨ ਮੂਧੇ–ਮੂੰਹ ਡਿੱਗ ਕੇ ਅਗਲੇ ਦਿਨ ਥੋੜ੍ਹਾ ਉੱਠੀ ‘ਪਲ–ਪਲ ਦਿਲ ਕੇ ਪਾਸ’

ਪਹਿਲੇ ਦਿਨ ਮੂਧੇ–ਮੂੰਹ ਡਿੱਗ ਕੇ ਅਗਲੇ ਦਿਨ ਥੋੜ੍ਹਾ ਉੱਠੀ ‘ਪਲ–ਪਲ ਦਿਲ ਕੇ ਪਾਸ’

ਬਾਕਸ ਆੱਫ਼ਿਸ ਉੱਤੇ ਇਸ ਸ਼ੁੱਕਰਵਾਰ ਨੂੰ ਤਿੰਨ ਵੱਡੀਆਂ ਫ਼ਿਲਮਾਂ ਸੋਨਮ ਕਪੂਰ ਦੀ ‘ਦਿ ਜ਼ੋਇਆ ਫ਼ੈਕਟਰ’, ਸੰਜੇ ਦੱਤ ਦੀ ‘ਪ੍ਰਸਥਾਨਮ’ ਅਤੇ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਫ਼ਿਲਮ ‘ਪਲ–ਪਲ ਦਿਲ ਕੇ ਪਾਸ’ ਰਿਲੀਜ਼  ਹੋਈਆਂ। ਕਮਾਈ ਦੇ ਮਾਮਲੇ ਵਿੱਚ ਤਿੰਨੇ ਹੀ ਫ਼ਿਲਮਾਂ ਨੇ ਖ਼ਰਾਬ ਸ਼ੁਰੂਆਤ ਕੀਤੀ। ਪਰ ਅਗਲੇ ਦਿਨ ਕਰਨ ਦਿਓਲ ਦੀ ਫ਼ਿਲਮ ‘ਪਲ–ਪਲ ਦਿਲ ਦਿਲ ਕੇ ਪਾਸ’ ਨੇ ਬਾਕੀ ਦੀਆਂ ਦੋਵੇਂ ਫ਼ਿਲਮਾਂ ਨੂੰ ਕਮਾਈ ਦੇ ਮਾਮਲੇ ਵਿੱਚ ਪਛਾੜ ਦਿੱਤਾ ਹੈ।

 

 

ਇੰਝ ਆਖਿਆ ਜਾ ਸਕਦਾ ਹੈ ਕਿ ਪਹਿਲੇ ਦਿਨ ਮੂਧੇ–ਮੂੰਹ ਡਿੱਗ ਕੇ ‘ਪਲ–ਪਲ ਦਿਲ ਕੇ ਪਾਸ’ ਅਗਲੇ ਦਿਨ ਕੁਝ ਸੰਭਲ ਗਈ।

 

 

ਬਾਕਸ ਆਫ਼ਿਸ ਇੰਡੀਆ ਅਨੁਸਾਰ ਪਹਿਲੇ ਦਿਨ ‘ਪਲ–ਪਲ ਦਿਲ ਕੇ ਪਾਸ’ ਨੇ 1 ਕਰੋੜ 20 ਲੱਖ ਰੁਪਏ ਕਮਾਏ, ਜਦ ਕਿ ‘ਦਿ ਜ਼ੋਇਆ ਫ਼ੈਕਟਰ’ ਨੇ ਪਹਿਲੇ ਦਿਨ 70 ਲੱਖ ਰੁਪਏ ਤੇ ‘ਪ੍ਰਸਥਾਨਮ’ ਨੇ ਪਹਿਲੇ ਦਿਨ 75–80 ਲੱਖ ਰੁਪਏ ਕਮਾਏ।

 

 

ਦੂਜੇ ਦਿਨ ਦੀ ਕਮਾਈ ਦੀ ਗੱਲ ਕਰੀਏ, ਤਾਂ ਕਰਨ ਦਿਓਲ ਦੀ ਫ਼ਿਲਮ ਨੇ ਦੂਜੇ ਦਿਨ ਭਾਵ ਸਨਿੱਚਰਵਾਰ ਨੂੰ 1.50 ਕਰੋੜ ਰੁਪਏ ਕਮਾਏ। ਇੰਝ ਦੋ ਦਿਨਾਂ ਵਿੱਚ ਫ਼ਿਲਮ ਨੇ 2 ਕਰੋੜ 75 ਲੱਖ ਰੁਪਏ ਦੀ ਕੁਲੈਕਸ਼ਨ ਕੀਤੀ।

 

 

ਸੰਜੇ ਦੱਤ ਤੇ ਜੈਕੀ ਸ਼ਰਾਫ਼, ਚੰਕੀ ਪਾਂਡੇ ਤੇ ਮਨੀਸ਼ਾ ਕੋਇਰਾਲਾ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਸਜੀ ਫ਼ਿਲਮ ‘ਪ੍ਰਸਥਾਨਮ’ ਨੇ ਦੂਜੇ ਦਿਨ 1 ਕਰੋੜ ਰੁਪਏ ਕਮਾਏ। ਦੋ ਦਿਨਾਂ ਵਿੱਚ ਫ਼ਿਲਮ ਨੇ ਕੁੱਲ 1 ਕਰੋੜ 75 ਲੱਖ ਰੁਪਏ ਕਮਾਏ।

 

 

ਸੋਨਮ ਕਪੂਰ ਦੀ ਫ਼ਿਲਮ ‘ਦਿ ਜ਼ੋਇਆ ਫ਼ੈਕਟਰ’ ਨੇ ਦੂਜੇ ਦਿਨ 85 ਲੱਖ ਰੁਪਏ ਦਾ ਬਿਜ਼ਨੇਸਦ ਕੀਤਾ; ਜੋ ਆਸ ਤੋਂ ਬਹੁਤ ਘੱਟ ਹੈ। ਇਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਆਸ ਹੈ ਕਿ ਛੇਤੀ ਹੀ ਇਸ ਫ਼ਿਲਮ ਦੀ ਕਮਾਈ ਵਿੱਚ ਕੁਝ ਵਾਧਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pal Pal Dil Ke Paas did a little bit better on 2nd day