ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਹਿੰਦੀ ਦਿਵਸ ਮੌਕੇ ਕੰਗਨਾ ਰਨੌਤ ਦਾ ਸ਼ਾਨਦਾਰ ਵੀਡੀਓ ਵਾਇਰਲ, ਅੰਗਰੇਜ਼ੀ ਨਾਲ ਪੰਗਾ ਲੈਂਦੀ ਆਈ ਨਜ਼ਰ

10 ਜਨਵਰੀ ਦਾ ਦਿਨ ਸਾਰੇ ਭਾਰਤੀਆਂ ਅਤੇ ਹਿੰਦੀ ਪ੍ਰੇਮੀਆਂ ਲਈ ਵਿਸ਼ੇਸ਼ ਹੈ ਕਿਉਂਕਿ ਅੱਜ ਹਿੰਦੀ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਹਿੰਦੀ ਦਿਵਸ ਦੀ ਸ਼ੁਰੂਆਤ 2006 ਵਿੱਚ ਹੋਈ ਸੀ। 

 

ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵਿਸ਼ਵ ਹਿੰਦੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਬਾਅਦ ਹਰ ਸਾਲ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ। ਅੱਜ ਹਿੰਦੀ ਦਿਵਸ ਮੌਕੇ ਕੰਗਨਾ ਰਨੌਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਅਤੇ ਦੇਸ਼ ਵਾਸੀਆਂ ਨੂੰ ਹਿੰਦੀ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੀ ਹੋਈ ਇੰਗਲਿਸ਼ ਭਾਸ਼ਾ ਵਿੱਚ ਪੰਗਾ ਲੈਂਦੀ ਹੋਈ ਦਿਖਾਈ ਦੇ ਰਹੀ ਹੈ।

 

 

ਕੰਗਨਾ ਦੀ ਇਸ ਵੀਡੀਓ ਨੂੰ ਉਸ ਦੀ ਭੈਣ ਰੰਗੋਲੀ ਚੰਦੇਲ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਰੰਗੋਲੀ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ। ਆਓ, ਹਿੰਦੀ ਨੂੰ ਮੌਕਾ ਦੇਈਏ। ਇਸ ਵੀਡੀਓ ਵਿੱਚ ਕੰਗਨਾ ਹਿੰਦੀ ਪ੍ਰਤੀ ਆਪਣੀ ਭਾਵਨਾ ਸਾਂਝੀ ਕਰ ਰਹੀ ਹੈ।

 


ਵੀਡੀਓ ਵਿੱਚ ਉਹ ਕਹਿੰਦੀ ਹੈ ਕਿ ਉਸ ਨੂੰ ਹਿੰਦੀ ਬੋਲਣ ਵਿੱਚ ਮਾਣ ਮਹਿਸੂਸ ਹੁੰਦਾ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ ਕਹਿ ਰਹੀ ਹੈ ਕਿ ਲੋਕਾਂ ਨੂੰ ਅਕਸਰ ਅੰਗ੍ਰੇਜ਼ੀ ਬੋਲਣ ਵਿੱਚ ਮਾਣ ਮਹਿਸੂਸ ਹੁੰਦਾ ਹੈ ਪਰ ਲੋਕ ਹਿੰਦੀ ਨਾਲ ਅਜਿਹਾ ਨਹੀਂ ਕਰਦੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:panga actress kangana ranaut wishes world hindi day to her fans by share a video