ਬਾਲੀਵੁਡ ਅਦਾਕਾਰਾ ਪਰਣੀਤੀ ਚੋਪੜਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰੇਗੀ। ਗਰਦਨ ਦੀ ਸੱਟ ਕਾਰਨ ਉਸ ਨੂੰ 10 ਦਿਨ ਤਕ ਸ਼ੂਟਿੰਗ ਤੋਂ ਛੁੱਟੀ ਲੈਣੀ ਪਈ ਸੀ।
ਪਰਣੀਤੀ ਨੂੰ ਗਰਦਨ ਅਤੇ ਰੀੜ ਦੀ ਹੱਡੀ ਦੇ ਨੇੜੇ ਦਰਦ ਕਾਰਨ ਡਾਕਟਰਾਂ ਨੇ ਘੱਟੋ-ਘੱਟ ਇਕ ਹਫ਼ਤੇ ਬੈਡਮਿੰਟਨ ਨਾ ਖੇਡਣ ਦੀ ਸਲਾਹ ਦਿੱਤੀ ਸੀ।
ਪਰਣੀਤੀ ਨੇ ਇਕ ਬਿਆਨ 'ਚ ਕਿਹਾ, "ਹਾਂ, ਇਹ ਸਹੀ ਗੱਲ ਹੈ। ਹੁਣ ਮੈਂ 100% ਠੀਕ ਹਾਂ ਅਤੇ ਮੈਂ ਬੈਡਮਿੰਟਰ ਕੋਰਟ 'ਤੇ ਜਾਣ ਅਤੇ ਦੁਬਾਰਾ ਖੇਡਣ ਦਾ ਇੰਤਜਾਰ ਨਹੀਂ ਕਰ ਸਕਦੀ। ਮੈਂ ਆਪਣੀ ਫਿਲਮ 'ਸਾਇਨਾ' ਦੀ ਪੂਰੀ ਟੀਮ ਅਤੇ ਡਾਕਟਰਾਂ ਦੀ ਟੀਮ ਨੂੰ ਉਨ੍ਹਾਂ ਦੇ ਬਹੁਮੁੱਲੇ ਸਹਿਯੋਗ ਲਈ ਧੰਨਵਾਦ ਦਿੰਦੀ ਹਾਂ, ਜਿਨ੍ਹਾਂ ਕਰ ਕੇ ਮੈਂ ਬਹੁਤ ਛੇਤੀ ਠੀਕ ਹੋ ਕੇ ਮੈਦਾਨ 'ਚ ਵਾਪਸ ਪਰਤ ਰਹੀ ਹਾਂ।"