ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਪੰਜਾਬੀ ਫ਼ਿਲਮ ‘ਸਿੰਘਮ’ ਖਿੱਚ ਰਹੀ ਹੈ ਦਰਸ਼ਕਾਂ ਨੂੰ

ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਪੰਜਾਬੀ ਫ਼ਿਲਮ ‘ਸਿੰਘਮ’ ਖਿੱਚ ਰਹੀ ਹੈ ਦਰਸ਼ਕਾਂ ਨੂੰ

ਬਾਲੀਵੁੱਡ ਦੇ ਬਹੁ–ਚਰਚਿਤ ਅਜੇ ਦੇਵਗਨ ਦੀ ਸੁਪਰ–ਹਿੱਟ ਹਿੰਦੀ ਫ਼ਿਲਮ ‘ਸਿੰਘਮ’ ਦੀ ਪੰਜਾਬੀ ਰੀਮੇਕ ਫ਼ਿਲਮ ‘ਸਿੰਘਮ’ ਅੱਜ ਰਿਲੀਜ਼ ਹੋ ਗਈ। ਇਸ ਦਾ ਟ੍ਰੇਲਰ ਬੀਤੀ 3 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ। ਹਿੰਦੀ ਵਾਲੀ ਫ਼ਿਲਮ ਰੋਹਿਤ ਸ਼ੇਟੀ ਦੇ ਨਿਰਦੇਸ਼ਨ ਹੇਠ ਬਣੀ ਸੀ।

 

 

ਪੰਜਾਬੀ ਦੀ ‘ਸਿੰਘਮ’ ਵਿੱਚ ਮੁੱਖ ਭੂਮਿਕਾਵਾਂ ਪਰਮੀਸ਼ ਵਰਮਾ, ਸੋਨਮ ਬਾਜਵਾ, ਕਰਤਾਰ ਚੀਮਾ ਤੇ ਹਰਦੀਪ ਗਿੱਲ ਨੇ ਨਿਭਾਈਆਂ ਹਨ।

 

 

ਇਸ ਪੰਜਾਬੀ ਫ਼ਿਲਮ ਦੇ ਸਹਾਇਕ ਨਿਰਮਾਤਾ ਅਜੇ ਦੇਵਗਣ ਅਤੇ ਨਿਰਮਾਤਾ ਭੂਸ਼ਣ ਕੁਮਾਰ (ਮਾਲਕ – ਟੀ ਸੀਰੀਜ਼ ਕੰਪਨੀ) ਹਨ। ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਇਸ ਫ਼ਿਲਮ ਵਿੱਚ ਪੁਲਿਸ ਅਧਿਕਾਰੀ ਦਿਲਸ਼ੇਰ ਸਿੰਘ ਦੀ ਭੂਮਿਕਾ ਨਿਭਾਈ ਹੈ।

 

 

ਦਿਲਸ਼ੇਰ ਸਿੰਘ ਇੱਕ ਈਮਾਨਦਾਰ ਪੁਲਿਸ ਅਧਿਕਾਰੀ ਹੈ, ਜਿਸ ਨੇ ਬੇਇਨਸਾਫ਼ੀ ਵਿਰੁੱਧ ਲੜਨ ਦ ਸੰਕਲਪ ਲਿਆ ਹੋਇਆ ਹੈ। ਹਿੰਦੀ ਫ਼ਿਲਮ ‘ਸਿੰਘਮ’ ਵਿੱਚ ਅਜੇ ਦੇਵਗਨ ਨੂੰ ਜਦੋਂ ਵੀ ਕਦੇ ਅਪਰਾਧੀਆਂ ਉੱਤੇ ਗੁੱਸਾ ਆਉਂਦਾ ਹੈ, ਤਾਂ ਉਹ ਇੱਕ ਡਾਇਲਾਗ ਬੋਲਦੇ ਵਿਖਾਈ ਦਿੰਦੇ ਹਨ– ‘ਆਤਾ ਮਾਝੀ ਸਟਕਲੀ’ ਭਾਵ ‘ਦਿਮਾਗ਼ ਖ਼ਰਾਬ ਕਰ ਕੇ ਰੱਖ ਦਿੱਤੈ’।

 

 

ਅਜੇ ਦੇਵਗਨ ਦਾ ਇਹੋ ਡਾਇਲਾਗ ਪਰਮੀਸ਼ ਵਰਮਾ ਨੇ ਵੀ ਪੰਜਾਬੀ ਅੰਦਾਜ਼ ਵਿੱਚ ਬੋਲਿਆ ਹੈ। ਪੰਜਾਬੀ ਦੀ ਇਸ ਫ਼ਿਲਮ ਦੇ ਡਾਇਰੈਕਟਰ ਨਵਨਿਆਤ ਸਿੰਘ ਹਨ, ਜਿਨ੍ਹਾਂ ਪਹਿਲਾਂ ਮੇਲ ਕਰਾਦੇ ਰੱਬਾ, ਧਰਤੀ ਅਤੇ ਟੌਹਰ ਮਿੱਤਰਾਂ ਦੀ ਜਿਹੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

 

 

ਅਸੀਂ ਤੁਹਾਨੂੰ ਪੰਜਾਬੀ ‘ਸਿੰਘਮ’ ਦੀ ਸਾਰੀ ਕਹਾਣੀ ਤਾਂ ਨਹੀਂ ਦੱਸਦੇ ਪਰ ਦਿਲਸ਼ੇਰ ਸਿੰਘ ਸੇਖੋਂ ਨਾਂਅ ਦਾ ਕਿਰਦਾਰ ਸਿੰਘਮ ਖੁਰਦ ਦਾ ਡੀਐੱਸਪੀ ਬਣ ਕੇ ਚਾਰਜ ਸੰਭਾਲਦਾ ਹੈ। ਉੱਥੇ ਉਸ ਦਾ ਸਾਹਮਣਾ ਇੱਕ ਵੱਡੇ ਕਾਰੋਬਾਰੀ ਭੁੱਲਰ ਨਾਲ ਹੁੰਦਾ ਹੈ; ਜਿਸ ਦੀ ਪਹੁੰਚ ਬਹੁਤ ਉੱਪਰ ਤੱਕ ਹੈ।

 

 

ਕੀ ਦਿਲਸ਼ੇਰ ਸਿੰਘ ਇਸ ਫ਼ਿਲਮ ਦੀ ਕਹਾਣੀ ਮੁਤਾਬਕ ਇਨਸਾਫ਼ ਦੀ ਜੰਗ ਵਿੱਚ ਭੁੱਲਰ ਤੋਂ ਜਿੱਤ ਸਕਿਆ ਜਾਂ ਨਹੀਂ, ਇਸ ਲਈ ਤੁਹਾਨੂੰ ਫ਼ਿਲਮ ਤਾਂ ਵੇਖਣੀ ਪਵੇਗੀ।

 

 

ਸੋਸ਼ਲ ਮੀਡੀਆ ਉੱਤੇ ਇਸ ਫ਼ਿਲਮ ਦੀ ਚਰਚਾ ਖ਼ੂਬ ਚੱਲ ਰਹੀ ਹੈ। ਅੱਜ ਖ਼ੁਦ ਅਜੇ ਦੇਵਗਣ ਨੇ ਆਪਣੇ ਪ੍ਰਸ਼ੰਸਕਾਂ ਨੂੰ ਟਵੀਟ ਕਰ ਕੇ ਦੱਸਿਆ ਕਿ ਪੰਜਾਬੀ ‘ਸਿੰਘਮ ਰਿਲੀਜ਼ ਹੋ ਗਈ ਹੈ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parmish Verma and Sonam Bajwa s Punjabi Film Singham is attracting the viewers