ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮ 'Pati Patni Aur Woh' ਨੇ 3 ਦਿਨ 'ਚ ਕਮਾਏ ਇੰਨੇ ਕਰੋੜ

ਕਾਰਤਿਕ ਆਰਿਅਨ, ਅਨੰਨਿਆ ਪਾਂਡੇ ਅਤੇ ਭੂਮੀ ਪੇਂਡਨੇਕਰ ਸਟਾਰਰ ਫਿਲਮ 'ਪਤੀ, ਪਤਨੀ ਔਰ ਵੋ' ਦੀ ਕਮਾਈ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਟਰੇਡ ਐਨਾਲਿਸਟ ਤਰੁਣ ਆਦਰਸ਼ ਦੀ ਰਿਪੋਰਟ ਮੁਤਾਬਿਕ ਫਿਲਮ ਨੇ ਪਹਿਲੇ ਦਿਨ 9.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਦੂਜੇ ਦਿਨ ਫਿਲਮ ਨੇ 12.33 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਐਤਵਾਰ ਨੂੰ ਫਿਲਮ ਨੇ 14.51 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਹਿਸਾਬ ਨਾਲ ਇਸ ਫਿਲਮ ਨੇ 3 ਦਿਨ 'ਚ 35.94 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
 

ਕਾਰਤਿਕ ਆਰਿਅਨ ਦੀ ਹਾਲੇ ਤਕ ਦੀ ਰੀਲੀਜ਼ ਹੋਈਆਂ ਫਿਲਮਾਂ ਦੇ ਵੀਕੈਂਡ ਕੁਲੈਕਸ਼ਨ ਦੀ ਗੱਲ ਕਰੀਏ ਤਾਂ 'ਪਤੀ, ਪਤਨੀ ਔਰ ਵੋ' ਨੇ ਸੱਭ ਤੋਂ ਵੱਧ ਕਮਾਈ ਕੀਤੀ ਹੈ। ਲੁਕਾ ਛੁਪੀ ਨੇ 32.13 ਕਰੋੜ, ਸੋਨੂੰ ਕੇ ਟੀਟੂ ਕੀ ਟਵੀਟੀ ਨੇ 26.57 ਕਰੋੜ, ਪਿਆਰ ਕਾ ਪੰਚਨਾਮਾ-2 ਨੇ 22.75 ਕਰੋੜ ਅਤੇ ਪਿਆਰ ਕਾ ਪੰਚਨਾਮਾ ਨੇ 3.25 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
 

ਜ਼ਿਕਰਯੋਗ ਹੈ ਕਿ 'ਪਤੀ, ਪਤਨੀ ਔਰ ਵੋ' 1978 'ਚ ਇਸੇ ਨਾਂ ਦੀ ਸੰਜੀਵ ਕੁਮਾਰ, ਵਿੱਦਿਆ ਸਿਨਹਾ ਤੇ ਰੰਜੀਤਾ ਦੀ ਫਿਲਮ ਦਾ ਰੀਮੇਕ ਹੈ। ਇਹ ਫਿਲਮ 30 ਕਰੋੜ ਰੁਪਏ ਦੇ ਬਜਟ 'ਚ ਬਣੀ ਹੈ। ਇਸ ਨੂੰ ਮੁਦੱਸਰ ਅਜੀਜ ਨੇ ਡਾਇਰੈਕਟ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pati Patni Aur Woh earn 35 crore in 3 days