ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਵਾਦਿਤ ਪੋਸਟ ਕਰਨ ਦੇ ਮਾਮਲੇ 'ਚ ਪਾਇਲ ਰੋਹਤਗੀ ਨੂੰ ਮਿਲੀ ਜਮਾਨਤ

ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਅਤੇ ਉਨ੍ਹਾਂ ਦੇ ਪਿਤਾ ਮੋਤੀਲਾਲ ਨਹਿਰੂ ਵਿਰੁੱਧ ਇਤਰਾਜ਼ਯੋਗ ਵੀਡੀਓ ਬਣਾਉਣ ਅਤੇ ਉਸ ਨੂੰ ਸ਼ੇਅਰ ਕਰਨ ਦੇ ਮਾਮਲੇ 'ਚ ਅਦਾਕਾਰਾ ਪਾਇਲ ਰੋਹਤਗੀ ਨੂੰ ਅਦਾਲਤ ਨੇ 24 ਦਸੰਬਰ ਤਕ ਜੇਲ ਭੇਜ ਦਿੱਤਾ ਸੀ ਪਰ ਹੁਣ ਪਾਇਲ ਨੂੰ ਜਮਾਨਤ ਮਿਲ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 25 ਹਜ਼ਾਰ ਰੁਪਏ ਦਾ ਜਮਾਨਤੀ ਬਾਂਡ ਦੇਣਾ ਹੋਵੇਗਾ।
 

 

ਇਸ ਤੋਂ ਪਹਿਲਾਂ ਰਾਜਸਥਾਨ ਦੇ ਸ਼ਹਿਰ ਬੂੰਦੀ ਪੁਲਿਸ ਨੇ 16 ਦਸੰਬਰ ਨੂੰ ਪਾਇਲ ਨੂੰ ਏਸੀਜੇਐਮ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਸੀ। ਦੋਹਾਂ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਏਸੀਜੇਐਮ ਹਨੂਮਾਨ ਜਾਟ ਨੇ ਜਮਾਨਤ ਪਟੀਸ਼ਨ ਰੱਦ ਕਰ ਦਿੱਤੀ ਅਤੇ ਪਾਇਲ ਹੋਰਤਗੀ ਨੂੰ 24 ਦਸੰਬਰ ਤਕ ਨਿਆਂਇਕ ਹਿਰਾਸਤ 'ਚ ਭੇਜੇ ਜਾਣ ਦਾ ਆਦੇਸ਼ ਦਿੱਤਾ ਸੀ।
 

ਜ਼ਿਕਰਯੋਗ ਹੈ ਕਿ ਪਾਇਲ ਨੇ 6 ਅਤੇ 21 ਸਤੰਬਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿਟਰ 'ਤੇ ਇਤਰਾਜ਼ਯੋਗ ਸਮੱਗਰੀ ਪੋਸਟ ਕੀਤੀ ਸੀ। ਗੁਜਰਾਤ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਬੂੰਦੀ ਨਿਵਾਸੀ ਧਰਮੇਸ਼ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਕਾਰਨ ਪਾਇਲ ਰੋਹਤਗੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Payal Rohtagi Granted Bail over her remarks against jawarlal nehru