ਅਗਲੀ ਕਹਾਣੀ

ਲੋਕਾਂ ਨੇ 2000 ਫੁੱਟ ਉੱਚੇ ਪਹਾੜ `ਤੇ ਸਕ੍ਰੀਨ ਲਾ ਕੇ ਵੇਖੀ ਫਿ਼ਲਮ ‘ਮਿਸ਼ਨ ਇੰਪੌਸੀਬਲ ਫ਼ਾਲਆਊਟ`

ਲੋਕਾਂ ਨੇ 2000 ਫੁੱਟ ਉੱਚੇ ਪਹਾੜ `ਤੇ ਸਕ੍ਰੀਨ ਲਾ ਕੇ ਵੇਖੀ ਫਿ਼ਲਮ ‘ਮਿਸ਼ਨ ਇੰਪੌਸੀਬਲ ਫ਼ਾਲਆਊਟ`

ਬਹਾਦਰੀ ਤੇ ਰੋਮਾਂਚ ਦੇ ਦੀਵਾਨੇ ਕੀ-ਕੀ ਨਹੀਂ ਕਰਦੇ। ਕੋਈ ਉੱਚਾਈ ਤੋਂ ਪੈਰਾਸ਼ੂਟ ਰਾਹੀਂ ਛਾਲ ਲਾਉਂਦਾ ਹੈ ਤੇ ਕੋਈ ਔਖੇ ਤੋਂ ਔਖੇ ਪਹਾੜ ਨਾਲ ਚੜ੍ਹਦਾ ਹੈ ਪਰ ਹੁਣ ਫਿ਼ਲਮ ਵੇਖਣ ਦਾ ਜੋ ਰੋਮਾਂਚਕ ਤਰੀਕਾ ਸਾਹਮਣੇ ਆਇਆ ਹੈ, ਉਹ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।


ਹਾਲੀਵੁੱਡ ਫਿ਼ਲਮ ‘ਮਿਸ਼ਨ: ਇੰਪੌਸੀਬਲ - ਫ਼ਾਲਆਊਟ` ਵਿੱਚ ਮੁੱਖ ਭੂਮਿਕਾ ਨਿਭਾ ਰਹੇ ਅਦਾਕਾਰ ਟਾਮ ਕਰੂਜ਼ ਨੇ ਮੌਤ ਦੇ ਮੂੰਹ `ਚ ਜਾਣ ਵਰਗੇ ਸਟੰਟ ਕੀਤੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਫਿ਼ਲਮ ਵੇਖਣ ਵਾਲੇ ਦਰਸ਼ਕ ਵੀ ਇਸ ਸਟੰਟ `ਚ ਸ਼ਾਮਲ ਹੋਏ।


ਪੈਰਾਮਾਊਂਟ ਪਿਕਚਰਜ਼ ਨੇ ਮਿਸ਼ਨ ਇੰਪੌਸੀਬਲ ਦੀ ਛੇਵੀਂ ਫਿ਼ਲਮ ਦੀ ਸਕ੍ਰੀਨਿੰਗ 2,000 ਫ਼ੁੱਟ ਉੱਚੇ ਪਹਾੜ ਦੀ ਚੋਟੀ `ਤੇ ਕੀਤੀ। ਪਹਾੜ ਦੀ ਟੀਸੀ `ਤੇ ਫਿ਼ਲਮ ਵੇਖ ਰਹੇ ਦਰਸ਼ਕਾਂ ਦੀ ਤਸਵੀਰ ਸੋਸ਼ਲ ਮੀਡੀਆ `ਤੇ ਸ਼ੇਅਰ ਕਰਦਿਆਂ ਟਾਮ ਕਰੂਜ਼ ਨੇ ਲਿਖਿਆ ਹੈ - ਚਾਰ ਘੰਟਿਆਂ ਦੀ ਚੜ੍ਹਾਈ ਤੋਂ ਬਾਅਦ 2,000 ਫੁੱਟ ਦੀ ਉਚਾਈ `ਤੇ 2,000 ਲੋਕਾਂ ਨੇ ਫਿ਼ਲਮ ਨੂੰ ਵੇਖਿਆ। ਇਹ ਇਸ ਫਿ਼ਲਮ ਦੀ ਮੋਸਟ ਇੰਪੌਸੀਬਲ ਸਕ੍ਰੀਨਿੰਗ ਮੰਨੀ ਜਾ ਰਹੀ ਹੈ।

 


ਫਿ਼ਲਮ ਦਾ ਦ੍ਰਿਸ਼ ਵੇਖ ਰਹੇ ਕਈ ਲੋਕਾਂ ਨੂੰ ਇੰਝ ਲੱਗਾ ਕਿ ਉਹ ਅੰਤ `ਚ ਜਿਹੜਾ ਐਕਸ਼ਨ ਦ੍ਰਿਸ਼ ਵੇਖ ਰਹੇ ਹਨ, ਉਹ ਉਸੇ ਥਾਂ ਦਾ ਹੈ, ਜਿੱਥੇ ਬੈਠ ਕੇ ਉਹ ਫਿ਼ਲਮ ਵੇਖ ਰਹੇ ਸਨ। ਫਿ਼ਲਮ ਦੇ ਡਾਇਰੈਕਟਰ ਕ੍ਰਿਸਟੋਫ਼ਰ ਮੈਕਵੇਰੀ ਨੇ ਦੱਸਿਆ ਕਿ ਇਸ ਫਿ਼ਲਮ ਦੀ ਜਿ਼ਆਦਾਤਰ ਸ਼ੂਟਿੰਗ ਕਸ਼ਮੀਰ `ਚ ਹੋਣੀ ਸੀ ਪਰ ਭਾਰਤ ਸਰਕਾਰ ਨੇ ਕਲੀਅਰੈਂਸ ਨਾ ਮਿਲਣ ਕਾਰਨ ਨਾਰਵੇ ਦੀ ਪ੍ਰਸਿੱਧ ਪੁਲਪਿਟ ਰੌਕ `ਤੇ ਇਸ ਦੀ ਸ਼ੂਟਿੰਗ ਕੀਤੀ। 

 

ਲੋਕਾਂ ਨੇ 2000 ਫੁੱਟ ਉੱਚੇ ਪਹਾੜ `ਤੇ ਸਕ੍ਰੀਨ ਲਾ ਕੇ ਵੇਖੀ ਫਿ਼ਲਮ ‘ਮਿਸ਼ਨ ਇੰਪੌਸੀਬਲ ਫ਼ਾਲਆਊਟ`
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:people enjoyed film in Norway rock mountain