ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਫਿਲਮ ‘ਪੀਰੀਅਡ ਐਂਡ ਆਫ ਸੇਂਟੇਂਸ’ ਨੂੰ ਮਿਲਿਆ ਆਸਕਰ ਐਵਾਰਡ

ਭਾਰਤੀ ਫਿਲਮ ‘ਪੀਰੀਅਡ ਐਂਡ ਆਫ ਸੇਂਟੇਂਸ’ ਨੂੰ ਮਿਲਿਆ ਆਸਕਰ ਐਵਾਰਡ

ਅਮਰੀਕਾ ਦੇ ਕੈਲੀਫੋਰਨੀਆ ਵਿਚ ਅੱਜ 91ਵੇਂ ਆਸਕਰ ਐਵਾਰਡ ਦਾ ਆਯੋਜਨ ਕੀਤਾ ਗਿਆ ਹੈ। ਜੇਤੂਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ।  ਫਿਲਮ ‘ਰੋਮਾ’ ਨੇ ਬੇਸਟ ਫਾਰਨ ਫਿਲਮ ਦਾ ਐਵਾਰਡ ਜਿੱਤਿਆ ਹੈ। ਇਸ ਤੋਂ ਇਲਾਵਾ ‘ਰੋਮਾ’ ਨੂੰ ਬੈਸਟ ਸਿਨੇਮਟੌਗ੍ਰਫੀ ਦਾ ਐਵਾਰਡ ਮਿਲਿਆ ਹੈ।

 

ਜ਼ਿਕਰਯੋਗ ਹੈ ਕਿ 91ਵੇਂ ਆਸਕਰ ਐਵਾਰਡ ਵਿਚ ਫਿਲਮ ਰੋਮਾ ਨੂੰ 10 ਕੈਟਾਗਿਰੀਜ਼ ਲਈ ਨਾਮੀਨੇਟ ਕੀਤਾ ਗਿਆ ਹੈ। ਅਭਿਨੇਤਾ ਮੇਹਰਸ਼ਲਾ ਅਲੀ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਆਸਕਰ ਮਿਲਿਆ ਹੈ। ਭਾਰਤ ਲਈ ਵੀ ਖੁਸ਼ ਹੋਣ ਦੀ ਇਕ ਥਾਂ ਹੈ। ਕਿਉਂਕਿ ‘ਬੈਸਟ ਡਾਕੂਮੈਟਰੀ ਸਾਰਟ ਸਬਜੈਕਟ ਦਾ ਐਵਾਰਡ ਇੰਡੀਅਨ ਡਾਕੂਮੈਂਟਰੀ ‘ਪੀਰੀਅਡ ਐਂਡ ਖੇੜਾ ਪਿੰਡ ਦੀ ਰਹਿਣ ਵਾਲੀ ਯੁਵਤੀ ਸਨੇਹਾ ਉਤੇ ਬਣੀ ਲਘੂ ਫਿਲਮ ਪੀਰੀਅਡ ਐਂਡ ਆਫ ਸੇਟੇਂਸ ਨੂੰ ਬੈਸਟ ਡਾਕੂਮੈਂਟਰੀ ਆਸਕਰ ਐਵਾਰਡ ਮਿਲਿਆ ਹੈ। ਇਸ ਫਿਲਮ ਨੂੰ ਗੁਨੀਤ ਮੌਂਗਾ ਵੱਲੋਂ ਬਣਾਇਆ ਗਿਆ ਹੈ।

 

 

ਜ਼ਿਕਰਯੋਗ ਹੈ ਕਿ ਰਯਾਕਤਾ ਜਹਤਾਬਚੀ ਅਤੇ ਮੈਲੀਸਾ ਬਰਟਨ ਨਿਰਦੇਸ਼ਿਤ ਇਹ ਫਿਲਮ ਦਿੱਲੀ ਕੋਲ ਹਾਪੁੜ ਵਿਚ ਰਹਿਣ ਵਾਲੀ ਉਨ੍ਹਾਂ ਮਹਿਲਾਵਾਂ ਦੀ ਕਹਾਣੀ ਹੈ ਜੋ ਮਾਸਿਕ ਧਰਮ ਨਾਲ ਜੁੜੀਆਂ ਗਲਤ ਰੀਤਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:period end of sentence wins documentary short Oscars Awards 2019