ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਆਪਣੀ ਸੁਪਰਹਿੱਟ ਫ਼ਿਲਮ ਫੂਲ ਔਰ ਕਾਂਟੇ ਦਾ ਰੀਮੇਕ ਬਣਾਉਣਾ ਚਾਹੁੰਦੇ ਹਨ। ਅਜੇ ਦੇਵਗਨ ਨੇ 1991 ਦੀ ਸੁਪਰਹਿੱਟ ਫ਼ਿਲਮ ਫੂਲ ਔਰ ਕਾਂਟੇ ਤੋਂ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਸੀ।
ਇਨ੍ਹੀਂ ਦਿਨੀਂ ਬਾਲੀਵੁੱਡ 'ਚ ਰੀਮੇਕ ਫਿਲਮਾਂ ਦਾ ਚਲਨ ਜ਼ੋਰਾਂ 'ਤੇ ਹੈ। ਅਜੇ ਦੇਵਗਨ ਤੋਂ ਪੁੱਛਿਆ ਗਿਆ ਸੀ ਕਿ ਉਹ ਆਪਣੀ ਇਕ ਫ਼ਿਲਮ ਦਾ ਰੀਮੇਕ ਬਣਾਉਣਾ ਚਾਹੁਣਗੇ। ਅਜੇ ਨੇ 'ਫੁਲ ਔਰ ਕਾਂਟੇ' ਦਾ ਨਾਮ ਲਿਆ ਹੈ।
ਅਜੇ ਦੇਵਗਨ ਦਾ ਕਹਿਣਾ ਹੈ ਕਿ ਮੈਂ 'ਫੂਲ ਔਰ ਕਾਂਟੇ' ਨੂੰ ਪ੍ਰੋਡਿਊਸ ਕਰਨਾ ਚਾਹਾਂਗਾ। ਇਸ ਨੂੰ ਕਿਸ ਤਰ੍ਹਾਂ ਨਾਲ ਪੇਸ਼ ਕੀਤਾ ਜਾਵੇਗਾ ਕਿ ਮੈਂ ਸੋਚ ਰਖਿਆ ਹੈ। ਮੈਂ ਇਸ ਨੂੰ ਨਵੇਂ ਚਿਹਰੇ ਨਾਲ ਬਣਾਵਾਂਗਾ। ਪੇਸ਼ਕਾਰੀ ਵੱਖਰੀ ਹੋ ਸਕਦੀ ਹੈ, ਪਰ ਭਾਵਨਾ ਇਕੋ ਹੋਵੇਗੀ।