ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਿਰ ਖ਼ਾਨ ਦੀ ਧੀ ਇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ

ਆਮਿਰ ਖ਼ਾਨ ਦੀ ਧੀ ਇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ

ਬਾਲੀਵੁੱਡ ਦੇ ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਕੁਝ ਦਿਲਚਸਪ ਕਿਸਮ ਦੀਆਂ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਜਿਹੜੀ ਪੋਸਟ ਉਸ ਨੇ ਸ਼ੇਅਰ ਕੀਤੀ ਹੈ, ਉਸ ਨੂੰ ਉਸ ਨੇ ਗਾਇਕਾ ਸੋਨਾ ਮਹਾਪਾਤਰਾ ਨੂੰ ਸਮਰਪਿਤ ਕੀਤਾ ਹੈ।

 

 

ਇਰਾ ਖ਼ਾਨ ਦੀ ਇਹ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਪਣੀ ਉਸ ਪੋਸਟ ’ਚ ਉਹ ਲਿਖਦੀ ਹੈ ਕਿ ਉਹ ਆਪਣੇ ਅੰਦਰਲੀ ਸੋਨਾ ਮਹਾਪਾਤਰਾ ਵਿਖਾ ਰਹੀ ਹੈ। ‘ਪਹਿਲੀ ਵਾਰ ਮੈਂ ਆਪਣੇ ਪਲੇਅ ਨੂੰ ਲੈ ਕੇ ਕਿਤੇ ਵੀ ਜਾ ਰਹੀ ਹਾਂ। ਆਪਣੀ ਊਰਜਾ ਤੇ ਪ੍ਰਤਿਭਾ ਨੂੰ ਇੱਕੋ ਵੇਲੇ ਆਪਣੀ ਕਾਰਗੁਜ਼ਾਰੀ ਰਾਹੀਂ ਵਿਖਾਉਣਾ ਚਾਹ ਰਹੀ ਹਾਂ। ਸੋਨਾ ਆਂਟੀ, ਤੁਹਾਨੂੰ ਬਹੁਤ ਸਾਰਾ ਪਿਆਰ। ਮੇਰੇ ਲੂੰ–ਕੰਡੇ ਖੜ੍ਹੇ ਹੋ ਰਹੇ ਹਨ।’

ਆਮਿਰ ਖ਼ਾਨ ਦੀ ਧੀ ਇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ

 

ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਅੱਜ–ਕੱਲ੍ਹ ਆਪਣੇ ਯੂਰੋਪੀਅਨ ਨਾਟਕ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਉਹ ਇਸ ਪਲੇ ਦਾ ਨਿਰਦੇਸ਼ਨ ਕਰ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਬਾਲੀਵੁੱਡ ਦੇ ਬਹੁਤ ਸਾਰੇ ਅਦਾਕਾਰਾਂ ਤੇ ਹੋਰ ਸੈਲੀਬ੍ਰਿਟੀਜ਼ ਦੇ ਬੱਚੇ ਅਦਾਕਾਰੀ ਨੂੰ ਨਾ ਚੁਣ ਕੇ ਹਦਾਇਤਕਾਰੀ (ਡਾਇਰੈਕਸ਼ਨ) ਦਾ ਕਾਰਜਭਾਰ ਸੰਭਾਲਣ ਦਾ ਫ਼ੈਸਲਾ ਲੈ ਰਹੇ ਹਨ।

 

 

ਇਰਾ ਖ਼ਾਨ ਦੇ ਇਸ ਨਾਟਕ ਦਾ ਪ੍ਰੀਮੀਅਰ ਕੁਝ ਦਿਨਾਂ ’ਚ ਹੀ ਹੋਣ ਵਾਲਾ ਹੈ। ਯੂਨਾਨੀ ਕਹਾਣੀ ਉੱਤੇ ਆਧਾਰਤ ਇਸ ਨਾਟਕ ਵਿੱਚ ਕ੍ਰਿਕੇਟਰ ਯੁਵਰਾਜ ਸਿੰਘ ਦੀ ਪਤਨੀ ਤੇ ਅਦਾਕਾਰਾ ਹੇਜ਼ਲ ਕੀਚ ਵੀ ਮੁੱਖ ਭੂਮਿਕਾ ’ਚ ਵਿਖਾਈ ਦੇਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Phtographs of Amir Khan s daughter Ira gone viral on social media