ਨਿਮਰਤ ਖੈਰਾ ਦੀ ਪੰਜਾਬੀ ਇੰਡਸਟਰੀ 'ਚ ਗੱਲ ਹੀ ਦਜੂਿਆਂ ਨਾਲੋਂ ਵੱਖਰੀ ਹੈ, ਨਿਮਰਤ ਦਾ ਹਰੇਕ ਗਾਣਾ ਦਰਸ਼ਕਾ ਨੇ ਖੂਬ ਪਸੰਦ ਕੀਤਾ. ਨਿਸ਼ਵਾਨ ਭੁੱਲਰ ਨਾਲ 'ਰੱਬ ਕਰਕੇ' ਗੀਤ ਨਾਲ ਮਿਊਜ਼ਿਕ ਇੰਡਸਟਰੀ 'ਚ ਇੰਟਰੀ ਮਾਰਨ ਵਾਲੀ ਨਿਮਰਤ ਦੇ ਇੱਕ ਦਰਜਨ ਤੋਂ ਵੱਧ ਗਾਣੇ ਆ ਗਏ ਹਨ. "ਇਸ਼ਕ ਕਚਹਿਰੀ" ਗੀਤ ਨੇ ਨਿਮਰਤ ਨੂੰ ਇੱਕ ਨਵੀਂ ਪਹਿਚਾਣ ਦਿੱਤੀ. ਉਸਤੋਂ ਬਾਅਦ 26 ਸਾਲਾਂ ਨਿਮਰਤ ਨੇ ਕਦੇ ਪਿੱਛੇ ਨਹੀਂ ਦੇਖਿਆ. ਪਿਛਲੇ ਸਾਲ ਅਮਰਿੰਦਰ ਗਿੱਲ ਦੀ ਲਾਹੌਰੀਏ ਫ਼ਿਲਮ ਨਾਲ ਪਾਲੀਵੁੱਡ 'ਚ ਵੀ ਧਮਾਕਾ ਕੀਤਾ ਤੇ ਹੁਣ ਤਰਸੇਮ ਜੱਸੜ ਨਾਲ "ਅਫਸਰ" ਫ਼ਿਲਮ 'ਚ ਇੱਕ ਵਾਰ ਫਿਰ ਧਮਾਕਾ ਕਰਦੇ ਹੋਏ ਵੀ ਨਜ਼ਰ ਆਉਣਗੇ. ਖੈਰਾ ਦਾ ਗੀਤ "ਸੂਟ" ਜੋ ਪਿਛਲੇ ਸਾਲ ਆਇਆ ਸੀ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹਿਆ. ਪਰ ਸੂਟਾਂ ਨਾਲ ਨਿਮਰਤ ਦਾ ਅਸਲ ਪਿਆਰ ਵੀ ਕਿਸੇ ਤੋਂ ਛਿਪਿਆ ਨਹੀਂ ਹੈ. ਤੁਸੀਂ ਖੁਦ ਵੇਖ ਸਕਦੇ ਹੋ ਨਿਮਰਤ ਦੀਆਂ ਇਹ ਤਸਵੀਰਾਂ ਜਿਸ 'ਚ ਸੂਟਾਂ ਦੇ ਵੱਖਰੇ-ਵੱਖਰੇ ਅੰਦਾਜ਼ਾ ਨਾਲ ਨਿਮਰਤ ਬਣਾ ਰਹੀ ਹੈ ਲੋਕਾਂ ਨੂੰ ਦੀਵਾਨਾ......