ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਰਾਉਣੀਆਂ ਫ਼ਿਲਮਾਂ ਦੇ ਪਹਿਲੇ ਨਿਰਮਾਤਾ ਸ਼ਿਆਮ ਰਾਮਸੇ ਦਾ ਦੇਹਾਂਤ

ਡਰਾਉਣੀਆਂ ਫ਼ਿਲਮਾਂ ਦੇ ਪਹਿਲੇ ਨਿਰਮਾਤਾ ਸ਼ਿਆਮ ਰਾਮਸੇ ਦਾ ਦੇਹਾਂਤ

ਬਾਲੀਵੁੱਡ ’ਚ ਹਿੰਦੀ ਫ਼ਿਲਮਾਂ ਦੀ ਸ਼ੁਰੂਆਤ ਕਰਨ ਵਾਲੇ ਡਾਇਰੈਕਟਰ ਸ਼ਿਆਮ ਰਾਮਸੇ ਦਾ ਮੁੰਬਈ ’ਚ ਦੇਹਾਂਤ ਹੋ ਗਿਆ ਹੈ। ਉਹ 67 ਸਾਲਾਂ ਦੇ ਸਨ। ਉਨ੍ਹਾਂ ‘ਦੋ ਗ਼ਜ਼ ਜ਼ਮੀਨ ਕੇ ਨੀਚੇ’, ‘ਦਰਵਾਜ਼ਾ’, ‘ਪੁਰਾਨਾ ਮੰਦਿਰ’ ਅਤੇ ‘ਵੀਰਾਨਾ’ ਜਿਹੀਆਂ ਡਰਾਉਣੀਆਂ ਫ਼ਿਲਮਾਂ ਦੀ ਹਦਾਇਤਕਾਰੀ ਕੀਤੀ ਸੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਛਾਤੀ ’ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਿਆਮ ਰਾਮਸੇ ਨੂੰ ਹਸਪਤਾਲ ਲੈ ਕੇ ਪੁੱਜੇ ਸਨ। ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਅੱਜ 18 ਸਤੰਬਰ ਨੂੰ ਸ਼ਿਆਮ ਰਾਮਸੇ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਚੱਲ ਰਹੀ ਸੀ।

 

 

ਇੱਥੇ ਵਰਨਣਯੋਗ ਹੈ ਕਿ ਸ਼ਿਆਮ ਰਾਮਸੇ ਦੇ ਸੱਤ ਭਰਾ ਸਨ; ਜਿਨ੍ਹਾਂ ਨੂੰ ਰਾਮਸੇ ਬ੍ਰਦਰਜ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਾਰੇ ਭਰਾ ਫ਼ਿਲਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀਆਂ ਡਰਾਉਣੀਆਂ ਫ਼ਿਲਮਾਂ ਨੂੰ ‘ਰਾਮਸੇ ਬ੍ਰਦਰਜ਼’ ਦੀਆਂ ਫ਼ਿਲਮਾਂ ਵੀ ਕਿਹਾ ਜਾਂਦਾ ਸੀ।

 

 

ਇਨ੍ਹਾਂ ਸੱਤ ਭਰਾਵਾਂ ਦੇ ਪਿਤਾ ਦਾ ਨਾਂਅ ਫ਼ਤਿਹਚੰਦ ਰਾਮਸਿੰਘਾਨੀ ਸੀ। ਇਹ ਪਰਿਵਾਰ 1947 ’ਚ ਦੇਸ਼ ਦੀ ਵੰਡ ਸਮੇਂ ਕਰਾਚੀ ਤੋਂ ਮੁੰਬਈ ਆਇਆ ਸੀ। ਸ਼ਿਆਮ ਰਾਮਸੇ ਨੂੰ ਲੋਕ ਸੋਸ਼ਲ ਮੀਡੀਆ ਉੱਤੇ ਸ਼ਰਧਾਂਜਲੀ ਦੇ ਰਹੇ ਹਨ।

 

 

ਸ਼ਿਆਮ ਰਾਮਸੇ ਦੇ ਦੇਹਾਂਤ ਨੂੰ ਬਾਲੀਵੁੱਡ ਵਿੱਚ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਆਖਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pioneer of Horror Films Shyam Ramsey no more