ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਅਰ ਗ੍ਰਿਲਸ ਨੇ ਦਿੱਤੀ ਸ਼ਿਕਾਰੀ ਡਾਂਗ, PM ਮੋਦੀ ਨੇ ਦਿੱਤਾ ਕਰਾਰਾ ਜਵਾਬ

PM Modi With Bear Grylls in Man Vs Wild on Discovery Channel: ਵਿਗਿਆਨ ਤੇ ਆਧਾਰਿਤ ਡਿਸਕਵਰੀ ਚੈਨਲ ਤੇ ਅੱਜ ਸੋਮਵਾਰ ਨੂੰ ਮੈਨ ਵਰਸਜ਼ ਵਾਈਲਡ ਟੀਵੀ ਸ਼ੋਅ (Man vs Wild) ਦਾ ਪ੍ਰਸਾਰਣ ਰਾਤ 9 ਵਜੇ ਕੀਤਾ ਗਿਆ। ਇਸ ਸ਼ੋਅ ਚ ਹੋਸਟ ਬੇਅਰ ਗ੍ਰਿਲਸ ਨਾਲ ਪੀਐਮ ਨਰਿੰਦਰ ਮੋਦੀ (PM Narendra Modi) ਨਜ਼ਰ ਆਏ।

 

ਜਾਣਕਾਰੀ ਮੁਤਾਬਕ ਇਸ ਟੀਵੀ ਸ਼ੋਅ ਦੀ ਸ਼ੂਟਿੰਗ ਉਤਰਾਖੰਡ ਦੇ ਕਾਰਬੇਟ ਨੈਸ਼ਨਲ ਪਾਰਕ ਚ ਹੋਈ ਹੈ। ਸ਼ੂਟਿੰਗ ਦੇ ਸਿਲਸਿਲੇ ਚ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਦੇ ਨਾਲ ਪੀਐਮ ਨਰਿੰਦਰ ਮੋਦੀ ਫਰਵਰੀ ਚ ਕਾਰਬੇਟ ਪਾਰਕ ਆਏ ਸਨ। ਇਸ ਸ਼ੋਅ ਨੂੰ ਡਿਸਕਵਰੀ ਨੈਟਵਰਕ ਦੇ ਚੈਨਲਾਂ ਤੇ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਚ ਦਿਖਾਇਆ ਗਿਆ ਹੈ।

 

ਇਸ ਸ਼ੋਅ ਚ ਕਾਰਬੇਟ ਪਾਰਕ ਦਾ ਢਿਕਾਲਾ ਜ਼ੋਨ ਨਜ਼ਰ ਆ ਰਿਹਾ ਹੈ। ਪੀਐਮ ਮੋਦੀ ਨੇ ਇਸ ਸ਼ੋਅ ਚ ਕਿਹਾ ਕਿ ਅੱਜ ਦਾ ਤਜੁਰਬਾ ਉਨ੍ਹਾਂ ਦਾ ਬੇਹਤਰੀਨ ਅਤੇ ਸ਼ਾਨਦਾਰ ਭਰਿਆ ਰਿਹਾ। ਨਾਲ ਹੀ ਉਨ੍ਹਾਂ ਨੇ ਬੇਅਰ ਗ੍ਰਿਲਸ ਨੂੰ ਵਸੁਧੈਵ ਕੁਟੁੰਬਕਮ ਦਾ ਮੰਤਰ ਵੀ ਦਸਿਆ।

 

ਸ਼ੋਅ ਚ ਦੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਨੂੰ ਬੇਅਰ ਗ੍ਰਿਲਸ ਇਕ ਨੋਕਦਾਰ ਸ਼ਿਕਾਰੀ ਡਾਂਗ (ਬਰਛਾ) ਦਿੰਦੇ ਹਨ ਤੇ ਕਹਿੰਦੇ ਹਨ ਕਿ ਕੋਈ ਜਾਨਵਰ ਦਿਖੇ ਤਾਂ ਇਸ ਨਾਲ ਮਾਰ ਦਿਓ ਪਰ ਬਰਛੇ ਦੀ ਗੱਲ ’ਤੇ ਪੀਐਮ ਹੱਸ ਪੈਂਦੇ ਹਨ ਤੇ ਕਹਿੰਦੇ ਹਨ ਕਿ ਕਿਸੇ ਦੀ ਜਾਨ ਲੈਂਣਾ ਸਾਡੇ ਰਵਾਇਤੀ ਸੰਸਕਾਰ ਚ ਨਹੀਂ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi on Man Vs Wild with Bear Grylls in on Discovery Channel