ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਣੋ ਤਿੰਨ ਦਿਨਾਂ ਦੀ ਕਮਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਣੋ ਤਿੰਨ ਦਿਨਾਂ ਦੀ ਕਮਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਈਓਪਿਕ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਓਮੰਗ ਕੁਮਾਰ ਨੇ ਡਾਇਰੈਕਟਰ ਕੀਤਾ ਹੈ। ਫਿਲਮ ਵਿਚ ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਨੂੰ ਕ੍ਰਿਟਿਕਸ ਤੋਂ ਮਿਕਸ ਹੁੰਗਾਰਾ ਮਿਲਿਆ ਸੀ। ਫਿਲਮ ਦੀ ਸ਼ੁਰੂਆਤ ਧੀਮੀ ਹੋਈ ਹੈ, ਪ੍ਰੰਤੂ ਹੁਣ ਥੋੜੀ ਕਮਾਈ ਵਿਚ ਵਾਧਾ ਹੋ ਰਿਹਾ ਹੈ।

 

ਹੁਣ ਫਿਲਮ ਦੇ ਤੀਜੇ ਦਿਨ ਬਾਕਸ ਆਫਿਸ ਰਿਪੋਰਟ ਆ ਗਈ ਹੈ। ਦਰਅਸਲ, ਟ੍ਰੇਡ ਐਨਾਲਿਸਟ ਤਰਣ ਆਦਰਸ਼ ਦੀ ਰਿਪੋਰਟ ਮੁਤਾਬਕ ਫਿਲਮ ਨੇ ਤੀਜੇ ਦਿਨ 5.12 ਕਰੋੜ ਦੀ ਕਮਾਈ ਕਰ ਲਈ ਹੈ। ਤਾਂ 3 ਦਿਨ (ਸ਼ੁੱਕਰਵਾਰ 2.88, ਸ਼ਨੀਵਾਰ 3.76 ਅਤੇ ਐਤਵਾਰ 5.12 ਕਰੋੜ) ਦੀ ਕਮਾਈ ਦੇ ਹਿਸਾਬ ਨਾਲ ਫਿਲਮ ਨੇ ਹੁਣ ਤੱਕ ਟੋਟਲ 11.76 ਕਰੋੜ ਦੀ ਕਮਾਈ ਕਰ ਲਈ ਹੈ।

 

 

ਜ਼ਿਕਰਯੋਗ ਹੈ ਕਿ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸਦੀ ਰਿਲੀਜ਼ ਡੇਟ ਕਈ ਵਰ ਬਦਲੀ ਗਈ ਹੈ। ਫਿਲਮ ਨੂੰ ਪਹਿਲਾਂ ਅਪ੍ਰੈਲ ਵਿਚ ਰਿਲੀਜ਼ ਕੀਤਾ ਜਾਣਾ ਸੀ, ਪ੍ਰੰਤੂ ਵਿਰੋਧੀ ਪਾਰਟੀਆਂ ਦੇ ਵਿਰੋਧ ਬਾਅਦ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੱਕ ਫਿਲਮ ਰਿਲੀਜ਼ ਨੂੰ ਰੋਕ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi 3 day box office collection 5 crore 12 lakh