ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Box Office Collection : PM Narendra Modi ਦੀ ਪਹਿਲੀ ਦਿਨ ਦੀ ਕਮਾਈ, ਜਾਣੋ

PM Narendra Modi ਦੀ ਪਹਿਲੀ ਦਿਨ ਦੀ ਕਮਾਈ, ਜਾਣੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਈਓਪਿਕ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ। ਫਿਲਮ ਨੂੰ ਓਮੰਗ ਕੁਮਾਰ ਨੇ ਡਾਇਰੈਕਟਰ ਕੀਤਾ ਹੈ। ਫਿਲਮ ਵਿਚ ਵਿਵੇਕ ਓਬਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਨੂੰ ਕ੍ਰਿਟਿਕਸ ਤੋਂ ਮਿਕਸ ਹੁੰਗਾਰਾ ਮਿਲਿਆ ਸੀ ਅਤੇ ਹੁਣ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ। ਦਰਅਸਲ, ਟ੍ਰੇਡ ਐਨਾਲਿਸਟ ਤਰਣ ਆਦਰਸ਼ ਦੀ ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ 2.88 ਕਰੋੜ ਦੀ ਕਮਾਈ ਕੀਤੀ ਹੈ।

 

 

ਤਰਣ ਆਦਰਸ਼ ਨੇ ਦੱਸਿਆ ਕਿ ਸ਼ੁਰੂਆਤ ਵਿਚ ਧੀਮੀ ਸ਼ੁਰੂਆਤ ਦੇ ਬਾਅਦ ਸ਼ਾਮ ਨੂੰ ਫਿਲਮ ਨੇ ਸਪੀਡ ਫੜੀ ਹੈ। ਦੱਸਣਯੋਗ ਹੈ ਕਿ ਫਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸਦੀ ਰਿਲੀਜ਼ ਦੀ ਮਿਤੀ ਕਈ ਵਾਰ ਬਦਲੀ ਗਈ ਹੈ।  ਫਿਲਮ ਨੂੰ ਪਹਿਲਾਂ ਅਪ੍ਰੈਲ ਵਿਚ ਰਿਲੀਜ਼ ਕੀਤਾ ਜਾਣਾ ਸੀ, ਪ੍ਰੰਤੂ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਅਦ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੱਕ ਫਿਲਮ ਦੀ ਰਿਲੀਜ਼ ਨੂੰ ਰੋਕ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi first day box office collection 2 crore 88 lakh