ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਕੁਲੀ ਨੰਬਰ 1' ਦੀ ਟੀਮ ਦੇ ਇਸ ਕੰਮ ਤੋਂ ਖੁਸ਼ ਹਨ PM ਮੋਦੀ, ਕੀਤੀ ਤਾਰੀਫ਼

ਫ਼ਿਲਮ 'ਕੁਲੀ ਨੰਬਰ 1' ਦੇ ਸਟਾਰਕਾਸਟ ਅਤੇ ਕਰਿਊ ਮੈਂਬਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਲਾਸਟਿਕ ਵਿਰੁਧ ਮੁਹਿੰਮ ਦਾ ਸਮਰੱਥਨ ਕੀਤਾ ਹੈ। 

 

ਫ਼ਿਲਮ ਨਿਰਮਾਤਾਵਾਂ ਦੀ ਟੀਮ ਨੇ ਇੱਕ ਵਿਸ਼ੇਸ਼ ਐਲਾਨ ਕੀਤਾ ਸੀ ਕਿ ਫ਼ਿਲਮ ਦੀ ਟੀਮ ਪਲਾਸਟਿਕ ਮੁਕਤ ਹੋ ਗਈ ਹੈ ਅਤੇ ਪਾਣੀ ਪੀਣ ਲਈ ਸਟੀਲ ਦੀਆਂ ਬੋਤਲਾਂ ਦੀ ਵਰਤੋਂ ਕਰੇਗੀ। ਟੀਮ ਦੀ ਪਹਿਲ ਤੋਂ ਖੁਸ਼ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫ਼ਿਲਮ ਦੀ ਟੀਮ ਦੀ ਪ੍ਰਸ਼ੰਸਾ ਕੀਤੀ।

 

 

 


ਪ੍ਰਧਾਨ ਮੰਤਰੀ ਮੋਦੀ ਨੇ ਵਰੁਣ ਧਵਨ ਦੀ ਇਕ ਪੋਸਟ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਲਿਖਿਆ,' # CoolieNo1 ਦੀ ਟੀਮ ਵੱਲੋਂ ਸ਼ਾਨਦਾਰ ਇਸ਼ਾਰਾ। ਫ਼ਿਲਮ ਦੁਨੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਭਾਰਤ ਨੂੰ ਮੁਕਤ ਕਰਵਾਉਣ ਵਿੱਚ ਯੋਗਦਾਨ ਲਈ ਸ਼ੁੱਭ ਕਾਮਨਾਵਾਂ।


ਤੁਹਾਨੂੰ ਦੱਸ ਦੇਈਏ ਕਿ ਵਰੁਣ ਨੇ ਇਸ ਤੋਂ ਪਹਿਲਾਂ ਇੱਕ ਟਵੀਟ ਵਿੱਚ ਇਸ ਗੱਲ ਦੀ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਸਾਂਝੀ ਕੀਤੀ ਸੀ। ਵਰੁਣ ਵੱਲੋਂ ਇੱਕ ਫ਼ੋਟੋ ਵੀ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਸਾਰਾ ਅਲੀ ਖ਼ਾਨ-ਨਿਰਦੇਸ਼ਕ ਡੇਵਿਡ ਧਵਨ ਅਤੇ ਟੀਮ ਵਿੱਚ ਸਾਰੇ ਲੋਕ ਦਿਖ ਰਹੇ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi praises to Varun Dhawan Sara Ali Khan and coolie no 1 team for supporting ban on single use plastic